ਅਕਾਲੀ ਦਲ ਨੂੰ ਵੱਡਾ ਝਟਕਾ, ਪਿੰਡ ਦੁਲਚੀ ਕੇ ਤੋਂ ਵੱਡੀ ਗਿਣਤੀ ਵਿੱਚ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਲ
ਅਕਾਲੀ ਦਲ ਨੂੰ ਵੱਡਾ ਝਟਕਾ, ਪਿੰਡ ਦੁਲਚੀ ਕੇ ਤੋਂ ਵੱਡੀ ਗਿਣਤੀ ਵਿੱਚ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਲ
ਬਿੱਟੂ ਜਲਾਲਾਬਾਦੀ, 09 ਫਿਰੋਜਪੁਰ 2021
ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਫਿਰੋਜਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਉਦੋਂ ਤੋਂ ਹੀ ਪਾਰਟੀ ਵਰਕਰਾ ਵੱਲੋ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਥੇ ਹੀ ਬਸ ਨਹੀਂ ਆਏ ਦਿਨ ਪਾਰਟੀ ਵਰਕਰਾ ਤੋਂ ਅਸਤੀਫਿਆਂ ਦੀ ਵੀ ਭਰਮਾਰ ਹੋ ਰਹੀ ਹੈ।
ਉਧਰ ਇਸਦੇ ਉਲਟ ਹਲਕੇ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵਿਕਾਸ ਕੰਮਾਂ ਨੂੰ ਵੇਖਦੇ ਹੋਏ ਕਾਫ਼ਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਇਸੇ ਕੜੀ ਤਹਿਤ ਹੀ ਅੱਜ ਵੀ ਫਿਰੋਜਪੁਰ ਦੇ ਪਿੰਡ ਦੁਲਚੀ ਕੇ ਤੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਹੈ।ਜਿੰਨਾ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਾਰਟੀ ਜੁਆਇੰਨ ਕਰਵਾਈ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਸ਼ਾਲ ਪਾਸੀ, ਕਰਨ ਪਾਸੀ, ਦਰਸ਼ਨ ਸਿੰਘ ਮੱਲ, ਮਹਿੰਦਰ ਸਿੰਘ ਮੱਲ, ਬਲਵੀਰ ਸਿੰਘ ਮੱਲ ਅਤੇ ਗੁਰਦਿਆਲ ਸਿੰਘ ਮੱਲ ਆਦਿ ਦਾ ਕਹਿਣਾ ਸੀ ਕਿ ਹਲਕੇ ਅੰਦਰ ਵਿਧਾਇਕ ਪਿੰਕੀ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋਕੇ ਹੀ ਉਹਨਾਂ ਵੱਲੋ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ।
ਇਸ ਮੌਕੇ ਅਵਤਾਰ ਸਿੰਘ ਸਰਪੰਚ, ਹਰਦਿਆਲ ਸਿੰਘ ਵਿਰਕ, ਡਿੰਪੂ ਪੰਚ, ਸਿਵਨ ਪੰਚ, ਅਨੈਬ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਦਰਸ਼ਨ ਸਿੰਘ ਸੰਧੂ,ਹਰਜੀਤ ਸਿੰਘ, ਗੁਲਾਬ ਦਿਉਲ, ਅੰਗਰੇਜ ਸਿੰਘ ਵਿਰਕ, ਤਜਿੰਦਰ ਸਿੰਘ ਵਿਰਕ, ਕੁਲਦੀਪ ਸਿੰਘ, ਰਸ਼ਪਾਲ ਸਿੰਘ, ਦਵਿੰਦਰ ਸਿੰਘ, ਗੁਰਬਖਸ਼ ਸਿੰਘ ਮੱਲ, ਗੁਰਭੇਜ ਸਿੰਘ, ਜਰਮਨ ਸਿੰਘ, ਮੇਜਰ ਸਿੰਘ ਅਲੀ ਕੇ, ਭਗਵਾਨ ਸਰਪੰਚ ਅਲੀ ਕੇ ਆਦਿ ਹਾਜਰ ਸਨ।