ਜ਼ਿਲ੍ਹੇ ’ਚ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ : ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹੇ ’ਚ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ : ਜ਼ਿਲ੍ਹਾ ਚੋਣ ਅਫ਼ਸਰ
ਰਘਬੀਰ ਹੈਪੀ,ਬਰਨਾਲਾ, 15 ਫਰਵਰੀ 2022
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ’ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ ਕੀਤਾ ਗਿਆ ਹੈ। ਵਾਧਾ ਕੀਤੇ ਇਨ੍ਹਾਂ ਸਥਾਨਾਂ ’ਚ ਦੁ਼ਸਹਿਰਾ ਗਰਾਊਂਡ 22 ਏਕੜ ਸਕੀਮ ਬਰਨਾਲਾ, ਦਾਣਾ ਮੰਡੀ ਹੰਡਿਆਇਆ, ਕੈਪਟਨ ਕਰਮ ਸਿੰਘ ਖੇਡ ਸਟੇਡੀਅਮ ਸ਼ਹਿਣਾ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀ ਕੁਮਾਰ ਸੌਰਭ ਰਾਜ ਨੇ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਬਲਿਕ ਰੈਲੀਆਂ ਕਰਨ ਲਈ ਸਬੰਧਤ ਹਲਕੇ ਦੇ ਰਿਟਰਨਿੰਗ ਅਫ਼ਸਰਾਂ ਤੋਂ ਮੰਨਜ਼ੂਰੀ ਲੈਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਥਾਵਾਂ ਤੋਂ ਇਲਾਵਾ ਪਬਲਿਕ ਰੈਲੀਆਂ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਹਿਲਾਂ ਨਿਰਧਾਰਿਤ ਕੀਤੇ ਸਥਾਨਾਂ ਜਿਨ੍ਹਾਂ ’ਚ ਦਾਣਾ ਮੰਡੀ ਬਰਨਾਲਾ, ਦਾਣਾ ਮੰਡੀ ਤਾਜੋਕੇ ਰੋਡ ਤਪਾ, ਦਾਣਾ ਮੰਡੀ ਧਨੌਲਾ, ਦਾਣਾ ਮੰਡੀ ਮਹਿਲਕਲਾਂ ਅਤੇ ਦਾਣਾ ਮੰਡੀ ਭਦੌੜ ਸ਼ਾਮਲ ਹਨ ਵਿਖੇ ਵੀ ਪਬਲਿਕ ਰੈਲੀਆਂ ਨਿਰਧਾਰਿਤ ਸ਼ਰਤਾਂ ਤੇ ਕੀਤੀਆਂ ਜਾ ਸਕਣਗੀਆਂ।