ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਨਲਾਈਨ ਪਲੇਸਮੈਂਟ ਕੈਂਪ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਨਲਾਈਨ ਪਲੇਸਮੈਂਟ ਕੈਂਪ
ਰਿਚਾ ਨਾਗਪਾਲ,ਪਟਿਆਲਾ, 6 ਜਨਵਰੀ: 2022
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਕਾਲ ਅਕੈਡਮੀ ‘ਚ ਅਧਿਆਪਨ ਤੇ ਗੈਰ ਅਧਿਆਪਨ ਅਸਾਮੀਆਂ ਲਈ ਆਨ-ਲਾਈਨ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਅਸਾਮੀਆਂ ਲਈ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਅਧਿਆਪਨ ਦੇ ਅਹੁਦਿਆਂ ਲਈ ਘੱਟੋ ਘੱਟ ਯੋਗਤਾ ਫਿਜ਼ਿਕਸ, ਕੈਮਿਸਟਰੀ, ਬਾਇਉਲੋਜੀ ਜਾਂ ਮੈਥ ਵਿਸ਼ੇ ‘ਚ ਮਾਸਟਰ ਡਿਗਰੀ ਹੋਵੇ ਤੇ ਉਮੀਦਵਾਰ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ 35 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ ਤੇ ਚਾਹਵਾਨ ਉਮੀਦਵਾਰ ਟੈਸਟ ਅਤੇ ਇੰਟਰਵਿਊ ਲਈ ਅਰਜ਼ੀ ਆਨ-ਲਾਈਨ https://tinyurl.com/Akal-Academies ਲਿੰਕ ‘ਤੇ ਦੇ ਸਕਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਗੈਰ ਅਧਿਆਪਨ ਅਹੁਦੇ ‘ਚ ਲੜਕਿਆਂ ਦੇ ਹੋਸਟਲ ਲਈ ਪੁਰਸ਼ ਵਾਰਡਨ ਦੀ ਭਰਤੀ ਕੀਤੀਜਾਵੇਗੀ,ਜਿਸ ਲਈ ਘੱਟੋ ਘੱਟ ਯੋਗਤਾ ਬਾਰਵੀ ਜਾਂ ਗ੍ਰੈਜੂਏਟ ਉਮੀਦਵਾਰ ਨੂੰ ਚੁਣਿਆ ਜਾਵੇਗਾ ਤੇ ਸਾਬਕਾ ਫੌਜਬੀ.ਐਸ.ਐਫ ਕਰਮਚਾਰੀ ਨੂੰ ਤਰਜ਼ੀਹ ਦਿੱਤੀ ਜਾਵੇਗੀ ਅਤੇ ਤਨਖਾਹ 30 ਹਜ਼ਾਰ ਰੁਪਏ ਮਹੀਨਾ ਹੋਵੇਗੀ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਆਨ- ਲਾਈਨ https://tinyurl.com/mu6mk5t4 ‘ਤੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਧਿਆਪਨ ਅਹੁਦੇ ਲਈ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ hr.patiala@akalacademy.ac.in ਜਾਂ dbegt.pat@gmail.com ‘ਤੇ ਮੇਲ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਰ ਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਬਲਾਕ–ਡੀ ਪਟਿਆਲਾ ਵਿਖੇ 15 ਜਨਵਰੀ ਤੱਕ ਅਪਲਾਈ ਕੀਤਾ ਜਾ ਸਕਦਾ ਹੈ।