ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ
ਸੋਨੀ ਪਨੇਸਰ,ਬਰਨਾਲਾ, 25 ਦਸੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ ਨਾਲ ਤਾਲਮੇਲ ਕਰਕੇ 27 ਦਸੰਬਰ 2021 (ਸੋਮਵਾਰ) ਨੂੰ ਦੁਪਹਿਰ 12:00 ਵਜੇ ਸੇਲਜ਼ ਅਫ਼ਸਰ ਦੀ ਅਸਾਮੀ ਲਈ ਆਨਲਾਈਨ ਜੂਮ ਐਪ ਰਾਹੀਂ ਇੰਟਰਵਿਊ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਦੱਸਿਆ ਕਿ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਸੇਲਜ ਅਫ਼ਸਰ ਦੀ ਅਸਾਮੀ ਲਈ ਗਰੈਜੂਏਟ ਪਾਸ (ਸਿਵਾਏ ਬੀ.ਈ./ਬੀਟੈਕ/ਐਮਬੀਏ ਰੈਗੂਲਰ) ਯੋਗਤਾ ਦੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 26 ਸਾਲ ਹੋਵੇ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਪ੍ਰਾਰਥੀ ਦਾ ਰਿਜੂਅਮ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੋਵੇਗਾ। ਚਾਹਵਾਨ ਉਮੀਦਵਾਰ ਦਰਸਾਏ ਲਿੰਕ https://us04web.zoom.us/j/72049990381?pwd=WWZQRzV1bG4xMjQ5Zjgy c2VvNGVidz09 ਤੇ ਕਲਿੱਕ ਕਰਕੇ ਆਪਣੀ ਇੰਟਰਵਿਊ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 94170-39072 ਤੇ ਸੰਪਰਕ ਕੀਤਾ ਜਾ ਸਕਦਾ ਹੈ।