ਜ਼ਿਲ੍ਹਾ ਚੋਣਕਾਰ ਅਫਸਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ
ਜ਼ਿਲ੍ਹਾ ਚੋਣਕਾਰ ਅਫਸਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ
- ਵੈਨਾਂ ਵਿਚ ਇੰਨਸਟਾਲ ਵੋਟਿੰਗ ਮਸ਼ੀਨਾਂ ਅਤੇ ਵੀਵੀਪੀਏਟੀ ਰਾਹੀਂ ਵੋਟਿੰਗ ਮਸ਼ੀਨ ਬਾਰੇ ਅਤੇ ਡੰਮੀ ਵੋਟਿੰਗ ਕਰਵਾ ਕੇ ਕੀਤਾ ਜਾਵੇਗਾ ਜਾਗਰੂਕ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 2 ਦਸੰਬਰ (2021 )
ਭਾਰਤ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਜ਼ਿਲ੍ਹਾ ਫਿਰੋਜਪੁਰ ਵਿੱਚ ਪੈਂਦੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ 75-ਜੀਰਾ, 76-ਫਿਰੋਜਪੁਰ ਸ਼ਹਿਰੀ, 77-ਫਿਰੋਜਪੁਰ ਦਿਹਾਤੀ ਅਤੇ 78-ਗੁਰੂਹਰਸਹਾਏ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨਾਂ ਅਤੇ ਮੋਟਰਸਾਈਕਲ ਰੈਲੀ ਨੂੰ ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਵਿਚ ਇਲਕੈਟਰੋਨਿਕ ਵੋਟਿੰਗ ਮਸ਼ੀਨ ਅਤੇ ਵੀਵੀਪੀਏਟੀ ਇੰਨਸਟਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿਹਲਕੇ ਦੇ ਹਰ ਪੋਲਿੰਗ ਸਟੇਸ਼ਨ ਤੇ ਰੂਟ ਪਲਾਨ ਬਣਾ ਕੇ ਇੱਕ ਸੁਪਰਵਾਈਜਰ, ਇੱਕ ਸੇਵਾਦਾਰ, ਇੱਕ ਪੁਲਿਸ ਮੁਲਾਜਮ ਨੂੰ ਇੱਕ ਵੋਟਿੰਗ ਮਸ਼ੀਨ ਸਮੇਤ ਵੀਵਪੀਏਟੀ ਦੇ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਪੋਲਿੰਗ ਸਟੇਸ਼ਨ ਏਰੀਆ ਦੇ ਵਿੱਚ ਜਾ ਕੇ ਵੋਟਿੰਗ ਮਸ਼ੀਨ ਬਾਰੇ ਜਾਣਕਾਰੀ ਦੇਣਗੇ ਅਤੇ ਡੰਮੀ (Dummy)ਪੋਲਿੰਗ ਕਰਵਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਹ ਵੈਨਾਂ ਵਿਚ ਵੋਟਿੰਗ ਮਸ਼ੀਨਾ ਚੋਣਾਂ ਦੇ ਐਲਾਨ ਤੱਕ ਇਸੇ ਤਰਾਂ ਜਿਲੇ ਦੇ ਸਮੂਹ ਚੋਣ ਹਲਕਿਆਂ ਵਿੱਚ ਚੱਲਣਗੀਆਂ। ਇਹਨਾਂ ਵੈਨਾਂ ਦੇ ਨਾਲ ਹੀ ਐਮ.ਐਲ.ਐਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੋਟਰ ਸਾਈਕਲ ਵੋਟਰ ਜਾਗਰੁਕਤਾ ਰੈਲੀ ਵੀ ਕੱਢੀ ਗਈ।
ਇਸ ਮੌਕੇ ਸ੍ਰੀ ਉਮ ਪ੍ਰਕਾਸ਼, ਐਸ.ਡੀ.ਐਮ, ਸ੍ਰੀ ਹਰਜਿੰਦਰ ਸਿੰਘ ਡੀ.ਡੀ.ਪੀ.ਉ, ਸ੍ਰੀ ਚਾਂਦ ਪ੍ਰਕਾਸ਼ ਤਹਿਸੀਲਦਾਰ ਇਲੈਕਸ਼ਨ, ਸ੍ਰੀ ਗੁਰਮੀਤ ਸਿੰਘ ਤਹਿਸੀਲਦਾਰ ਜੀਰਾ, ਸ੍ਰੀ ਜੋਗਿੰਦਰ ਕੁਮਾਰ ਸੁਪਰਡੈਂਟ , ਸ੍ਰੀ ਚਮਕੌਰ ਸਿੰਘ ਕਾਨੂੰਗੋ, ਸ੍ਰੀ ਰਵਿੰਦਰ ਕੁਮਾਰ ਚੋਣ ਕਾਨੂੰਗੋ, ਸ੍ਰੀ ਪਿੱਪਲ ਸਿੰਘ ਜੂਨੀਅਰ ਸਹਾਇਕ ਸ੍ਰੀ ਕਮਲ ਸ਼ਰਮਾਂ, ਲਖਵਿੰਦਰ ਸਿੰਘ ਸਵੀਪ ਕੁਆਰਡੀਨੇਟਰ ਆਦਿ ਹੋਰ ਉੱਚ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।