ਜ਼ਿਲੇ ਵਿਚ ਕੋਵਿਡ ਟੀਕਾਕਰਨ ਦੀ ਬੂਸਟਰ ਡੋਜ ਦੀਆਂ 267 ਖੁਰਾਕਾਂ ਲੱਗੀਆਂ: ਡਾ. ਜਗਮੋਹਨ ਸਿੰਘ
ਜ਼ਿਲੇ ਵਿਚ ਕੋਵਿਡ ਟੀਕਾਕਰਨ ਦੀ ਬੂਸਟਰ ਡੋਜ ਦੀਆਂ 267 ਖੁਰਾਕਾਂ ਲੱਗੀਆਂ: ਡਾ. ਜਗਮੋਹਨ ਸਿੰਘ
ਪਰਦੀਪ ਕਸਬਾ ,ਸੰਗਰੂਰ, 13 ਜਨਵਰੀ:2022
ਕਾਰਜਕਾਰੀ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ ਤੇ ਹੁਣ, ਫਰੰਟ ਲਾਈਨ ਵਰਕਜ, ਹੈਲਥ ਕੇਅਰ ਵਰਕਰਜ ਅਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਕੋਵਿਡ ਟੀਕਾਕਰਨ ਦੀ ਬੂਸਟਰ ਡੋਜ਼ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨਾ ਕਿਹਾ ਜ਼ਿਲੇ ਵਿਚ ਹੁਣ ਤੱਕ ਬੂਸਟਰ ਡੋਜ਼ ਦੀਆਂ 267 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਉਹ ਵਿਅਕਤੀ ਹੀ ਲਗਵਾ ਸਕਦੇ ਹਨ ਜਿਨਾਂ ਨੂੰ ਕੋਵਿਡ ਦੀ ਦੂਸਰੀ ਖ਼ੁਰਾਕ ਲੱਗੇ ਨੂੰ 39 ਹਫਤੇ ਦਾ ਸਮਾਂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਕੋਵਿਡ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਯੋਗ ਵਿਅਕਤੀ ਕੋਵਿਡ ਤੋਂ ਬਚਾਅ ਲਈ ਇਹ ਟੀਕਾ ਜ਼ਰੂਰ ਲਵਾਉਣ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਸੰਜੇ ਮਾਥੁਰ ਨੇ ਦੱਸਿਆ ਕਿ ਬੂਸਟਰ ਡੋਜ਼ ਪਹਿਲਾਂ ਤੋਂ ਹੀ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਤੇ ਸੈਸ਼ਨਾ ’ਤੇ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਆਪਣਾ ਪਛਾਣ ਪੱਤਰ ਦਿਖਾ ਕੇ ਇਹ ਬੂਸਟਰ ਡੋਜ਼ ਲਗਵਾ ਸਕਦਾ ਹੈ ।