ਜ਼ਿਲੇ ਅੰਦਰ 15ਤੋਂ 18 ਸਾਲ ਤੱਕ ਦੇ ਗਭਰੇਟਾਂ ਦੀ ਕੋਵਿਡ ਵੈਕਸੀਨੇਸ਼ਨ ਸ਼ੁਰੂ -ਸਿਵਲ ਸਰਜਨ
ਜ਼ਿਲੇ ਅੰਦਰ 15ਤੋਂ 18 ਸਾਲ ਤੱਕ ਦੇ ਗਭਰੇਟਾਂ ਦੀ ਕੋਵਿਡ ਵੈਕਸੀਨੇਸ਼ਨ ਸ਼ੁਰੂ -ਸਿਵਲ ਸਰਜਨ
- ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹੋਈ ਮੁਹਿੰਮ ਦੀ ਸ਼ੁਰੂਆਤ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 3 ਜਨਵਰੀ 2022
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਗਭਰੇਟਾਂ ਨੂੰ ਕੋਵਿਡ ਵੈਕਸੀਨੇਸ਼ਨ ਦੇਣ ਦੀ ਮੁਹਿੰਮ ਸਿਵਲ ਹਸਪਤਾਲ ਫਿਰੋਜ਼ਪੁਰ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਟੀਕਾਕਰਨ ਮੁਹਿੰਮ ਵਿੱਚ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮਿਤੀ 03 ਜਨਵਰੀ 2022 ਤੋਂ ਜ਼ਿਲੇ ਅੰਦਰ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਸ ਮਹਿੰਮ ਦਾ ਰਸਮੀ ਆਗਾਜ਼ ਕਰਨ ਮੌਕੇ ਕੀਤਾ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ 15 ਤੋਂ 18 ਉਮਰ ਵਰਗ ਲਈ ਕੋਵੈਕਸਿਨ ਲਗਾਉਣ ਦੀ ਮੰਜੂਰੀ ਦਿੱਤੀ ਗਈ ਹੈ ਕਿਉਂਕਿ ਹੁਣ ਇਹ ਸਿੱਧ ਹੋ ਚੁੱਕਾ ਹੈ ਕਿ ਕੋਵੈਕਸਿਨ ਵਧੇਰੇ ਪ੍ਰਭਾਵੀ ਅਤੇ ਸੁਰੱਖਿਅਤ ਹੈ। ਉਹਨਾਂ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰੋਨਾ ਦੇ ਹਰੇਕ ਵੇਰੀੲੈਂਟ ਲਈ ਸਮਾਨ ਰੂਪ ਵਿੱਚ ਪ੍ਰਭਾਵੀ ਹੈ। ਸਿਵਲ ਸਰਜਨ ਡਾ:ਅਰੋੜਾ ਨੇ ਅੱਗੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣ ਨਾਲ ਕੋਵਿਡ ਦੇ ਨਵੇ ਆ ਰਹੇ ਪ੍ਰਤੀਰੂਪਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨੇਸ਼ਨ ਮੁੱਫਤ ਉਪਲੱਭਧ ਕਰਵਾਈ ਜਾ ਰਹੀ ਅਤੇ ਯੋਗ ਲਾਭਪਾਤਰੀ ਇਸਦਾ ਲਾਭ ਉਠਾ ਸਕਦੇ ਹਨ।
ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜਿੰਦਰ ਮਨਚੰਦਾ, ਜ਼ਿਲਾ ਟੀਕਕਰਨ ਅਫਸਰ ਡਾ ਮੀਨਾਕਸ਼ੀ ਅਬਰੋਲ, ਜ਼ਿਲਾ ਐਪਡੀਮਾਲੋਜਿਸਟ ਡਾ ਰਾਕੇਸ਼ਪਾਲ, ਬਾਲ ਰੋਗ ਮਾਹਿਰ ਡਾ ਡੇਵਿਡ ਅਤੇ ਵਿਕਾਸ ਕਾਲੜਾ ਆਦਿ ਹਾਜ਼ਿਰ ਸਨ।