ਜ਼ਿਲੇ੍ ਦੇ 4 ਵਿਧਾਨ ਸਭਾ ਹਲਕਿਆਂ ’ਚ 753281 ਵੋਟਰ ਕਰ ਸਕਣਗੇ ਜਮਹੂਰੀ ਹੱਕ ਦੀ ਵਰਤੋਂ
ਜ਼ਿਲੇ੍ ਦੇ 4 ਵਿਧਾਨ ਸਭਾ ਹਲਕਿਆਂ ’ਚ 753281 ਵੋਟਰ ਕਰ ਸਕਣਗੇ ਜਮਹੂਰੀ ਹੱਕ ਦੀ ਵਰਤੋਂ
- ਜ਼ਿਲਾ ਚੋਣ ਅਫਸਰ ਵੱਲੋਂ ਜ਼ਿਲੇ ਦੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 18 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪੈ ਰਹੀਆਂ ਹਨ।ਜ਼ਿਲਾ ਫਾਜ਼ਿਲਕਾ ਦੇ 4 ਵਿਧਾਨ ਸਭਾ ਹਲਕਿਆਂ 79 ਜਲਾਲਾਬਾਦ, 80 ਫਾਜ਼ਿਲਕਾ, 81 ਅਬੋਹਰ ਅਤੇ 82 ਬਲੂਆਣਾ ਲਈ ਵੋਟਾਂ ਪੈਣਗੀਆਂ, ਜਿੱਥੇ 753281 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਜ਼ਿਲੇ ਦੇ 4 ਵਿਧਾਨ ਸਭਾ ਹਲਕਿਆਂ ’ਚ 753281 ਜਨਰਲ ਵੋਟਰ ਰਜਿਸਟਰਡ ਹਨ। ਇਨਾਂ ਵਿਚੋਂ ਪੁਰਸ਼ ਵੋਟਰ 398015, ਮਹਿਲਾ ਵੋਟਰ 355247 ਤੇ ਹੋਰ ਵੋਟਰ 19 ਹਨ। ਵਿਧਾਨ ਸਭਾ ਹਲਕਾ 79 ਜਲਾਲਾਬਾਦ ’ਚ 213416 ਵੋਟਰ ਹਨ। ਵਿਧਾਨ ਸਭਾ ਹਲਕਾ 80 ਫਾਜ਼ਿਲਕਾ ’ਚ ਵੋਟਰ 177520 ਹਨ। ਵਿਧਾਨ ਸਭਾ ਹਲਕਾ 81 ਅਬੋਹਰ `ਚ ਵੋਟਰ 178416 ਅਤੇ 82 ਬਲੂਆਣਾ `ਚ 183929 ਵੋਟਰ ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ 2298 ਹਨ।
ਉਨਾਂ ਦੱਸਿਆ ਕਿ ਚਾਰੋ ਵਿਧਾਨ ਸਭਾ ਹਲਕਿਆਂ ਵਿਚ 12673 ਵੋਟਰ (18-19) ਅਜਿਹੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਪੀਡਬਲਿਊਡੀ ਵੋਟਰ 2867 ਹਨ ਤੇ 80 ਤੋਂਂ ਵੱਧ ਉਮਰ ਦੇ ਵੋਟਰ 12,692 ਹਨ। ਉਨਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ 490 ਪੋਲਿੰਗ ਸਥਾਨਾਂ ’ਤੇ 829 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ 79 ਜਲਾਲਾਬਾਦ ਵਿਖੇ 167 ਪੋਲਿੰਗ ਸਥਾਨਾਂ `ਤੇ 251 ਪੋਲਿੰਗ ਸਟੇਸ਼ਨ, 80 ਫਾਜ਼ਿਲਕਾ ਵਿਖੇ 132 ਪੋਲਿੰਗ ਸਥਾਨਾਂ `ਤੇ 212 ਪੋਲਿੰਗ ਸਟੇਸ਼ਨ, 81 ਅਬੋਹਰ ਵਿਖੇ 84 ਪੋਲਿੰਗ ਸਥਾਨਾਂ `ਤੇ 177 ਪੋਲਿੰਗ ਸਟੇਸ਼ਨ ਅਤੇ 82 ਬਲੂਆਣਾ ਵਿਖੇ 107 ਪੋਲਿੰਗ ਸਥਾਨਾਂ `ਤੇ 189 ਪੋਲਿੰਗ ਸਟੇਸ਼ਨ ਹਨ।
ਇਸ ਦੌਰਾਨ ਜ਼ਿਲਾ ਚੋਣ ਅਫਸਰ ਨੇ ਜ਼ਿਲੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ ਅਤੇ ਵੋਟ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਪਾਉਣ।
ਬਾਕਸ ਲਈ ਪ੍ਰਸਤਾਵਿਤ
ਚੋਣ ਜਾਬਤੇ ਦੀ ਉਲੰਘਣਾਂ `ਤੇ ਹੋਵੇਗੀ ਸਖਤ ਕਾਰਵਾਈ, ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਸ਼ੁਕਰਵਾਰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।