ਜ਼ਿਲਾ ਸੰਗਰੂਰ ਵਿੱਚ ਕੁੱਲ 77.97 % ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਕੀਤੀ ਵਰਤੋਂ
ਜ਼ਿਲਾ ਸੰਗਰੂਰ ਵਿੱਚ ਕੁੱਲ 77.97 % ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਕੀਤੀ ਵਰਤੋਂ
- ਦਿੜਬਾ ਵਿੱਚ ਸਭ ਤੋਂ ਵੱਧ 79.21 ਪ੍ਰਤੀਸ਼ਤ ਵੋਟਰਾਂ ਨੇ ਵੋਟ ਪਾਈ
ਪਰਦੀਪ ਕਸਬਾ ,ਸੰਗਰੂਰ, 21 ਫਰਵਰੀ 2022
ਜ਼ਿਲਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਬੀਤੇ ਕੱਲ ਮੁਕੰਮਲ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਕੁਲ 77.97 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਅਧਿਕਾਰ ਵੀ ਵਰਤੋਂ ਕੀਤੀ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਭ ਤੋਂ ਵੱਧ ਵੋਟਿੰਗ ਪ੍ਰਤੀਸ਼ਤਤਾ ਦੇ ਨਾਲ ਵਿਧਾਨ ਸਭਾ ਹਲਕਾ ਦਿੜਬਾ ਸਭ ਤੋਂ ਅੱਗੇ ਰਿਹਾ ਜਿਥੇ ਕਿ 79.21 ਪ੍ਰ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਜ਼ਿਲਾ ਚੋਣ ਅਫ਼ਸਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 99-ਲਹਿਰਾ ਵਿੱਚ ਕੁਲ 1 ਲੱਖ 73 ਹਜ਼ਾਰ 20 ਵੋਟਰਾਂ ਵਿੱਚੋਂ 1 ਲੱਖ 37 ਹਜ਼ਾਰ 7 ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜੋ ਕਿ 79.18 ਪ੍ਰਤੀਸ਼ਤ ਬਣਦੀ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ 100-ਦਿੜਬਾ ਵਿਖੇ 1 ਲੱਖ 82 ਹਜ਼ਾਰ 695 ਵਿੱਚੋਂ 1 ਲੱਖ 44 ਹਜ਼ਾਰ 710, ਵਿਧਾਨ ਸਭਾ ਹਲਕਾ 101-ਸੁਨਾਮ ਵਿਖੇ 1 ਲੱਖ 96 ਹਜ਼ਾਰ 136 ਵੋਟਰਾਂ ਵਿੱਚੋਂ 1 ਲੱਖ 53 ਹਜ਼ਾਰ 954, ਵਿਧਾਨ ਸਭਾ ਹਲਕਾ 107-ਧੂਰੀ ਵਿਖੇ 1 ਲੱਖ 65 ਹਜ਼ਾਰ 53 ਵੋਟਰਾਂ ਵਿੱਚੋਂ 1 ਲੱਖ 27 ਹਜ਼ਾਰ 703 ਅਤੇ ਵਿਧਾਨ ਸਭਾ ਹਲਕਾ 108-ਸੰਗਰੂਰ ਵਿਖੇ 1 ਲੱਖ 89 ਹਜ਼ਾਰ 838 ਵਿੱਚੋਂ 1 ਲੱਖ 43 ਹਜ਼ਾਰ 572 ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਉਨਾਂ ਦੱਸਿਆ ਕਿ ਜ਼ਿਲੇ ਵਿੱਚ 3 ਲੱਖ 78 ਹਜ਼ਾਰ 615 ਮਰਦ ਵੋਟਰਾਂ, 3 ਲੱਖ 28 ਹਜ਼ਾਰ 317 ਮਹਿਲਾ ਵੋਟਰਾਂ ਤੇ 14 ਟਰਾਂਸਜੈਂਡਰ ਵੋਟਰਾਂ ਵੱਲੋਂ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ।