Skip to content
Advertisement
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਹਾਈਐਂਡ ਜਾਬ ਫੇਅਰ 10 ਦਸੰਬਰ ਨੂੰ- ਡਿਪਟੀ ਕਮਿਸ਼ਨਰ
ਪਰਦੀਪ ਕਸਬਾ,ਸੰਗਰੂਰ, 9 ਦਸੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 10 ਦਸੰਬਰ 2021 ਨੂੰ ਹਾਈਐਂਡ ਜਾਬ ਫੇਅਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਮੇਲਾ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਇਸ ਹਾਈਐਂਡ ਜਾਬ ਫੇਅਰ ਵਿੱਚ ਵੱਖ-ਵੱਖ ਨਾਮਵਰ ਕੰਪਨੀਆਂ ਜਿਵੇਂ ਕਿ ਸਕਾਈ ਇੰਟਰਨੈਸ਼ਨਲ, ਸਮਾਣਾ ਆਇਲ ਕੰਪਨੀ, ਵਿਓਮ ਫਿਲਮ ਪ੍ਰੋਡਕਸ਼ਨ, ਬਜਾਜ ਫਾਈਨਾਂਸ, ਕੈਪੀਟਲ ਟਰੱਸਟ, ਇੰਸਟੋ ਹਰਬਲਜ਼, ਹਰਨੂਰ ਹੈਲਥ ਕੇਅਰ ਆਦਿ ਵੱਲੋਂ ਭਾਗ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਹਾਈਐਂਡ ਜਾਬ ਫੇਅਰ ਵਿੱਚ ਬਾਰਵੀਂ ਪਾਸ ਅਤੇ ਇਸ ਤੋਂ ਵਧੇਰੇ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਰਥੀ ਹਾਈਐਂਡ ਜਾਬ ਫੇਅਰ ਵਿੱਚ ਹਿੱਸਾ ਲੈਣ ਲਈ ਆਪਣੇ ਵਿੱਦਿਅਕ ਯੋਗਤਾ ਆਦਿ ਸਬੰਧੀ ਦਸਤਾਵੇਜ ਲੈ ਕੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਨੇੜੇ ਸੁਿਵਧਾ ਕੇਂਦਰ, ਸੰਗਰੂਰ ਵਿਖੇ ਪਹੁੰਚਣ। ਉਨਾਂ ਦੱਸਿਆ ਕਿ ਇੰਟਰਵਿਊ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਾਰਥੀ ਫਾਰਮਲ ਡਰੈੱਸ ਕੋਡ ਅਪਣਾਉਣ ਅਤੇ ਆਪਣਾ ਰਿਜ਼ੀਊਮ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।
Advertisement
Advertisement
error: Content is protected !!