(ਬਰਨਾਲਾ ਰਘਬੀਰ ਸਿੰਘ ਹੈਪੀ )ਵਿਸ਼ਵ ਹਿੰਦੂ ਪਰੀਸ਼ਦ ਧਰਮ ਪ੍ਰਸਾਰ ਪੰਜਾਬ ਅਤੇ ਧਾਨਕ ਸਮਾਜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਾਣਕਾਰੀ ਦਿੰਦੇ ਹੋਏ ਵਿਸ਼ਵ ਹਿੰਦੂ ਪਰੀਸ਼ਦ ਪੰਜਾਬ ਦੇ ਸੂਬਾ ਸਹਿ ਮੁਖੀ ਵਿਜੈ ਮਾਰਵਾੜੀ ਅਤੇ ਧਾਨਕ ਸਮਾਜ ਵੱਲੋਂ ਕੌਂਸਲਰ ਅਜੇ ਬਾਮਣਿਆ,ਦੁਰਗਾਦਾਸ,ਸੁਭਾਸ਼ ਨਗਰ ਹੋਰਾਂ ਨੇ ਦੱਸਿਆ ਕੀ ਵਿਸ਼ਵ ਹਿੰਦੂ ਪਰੀਸ਼ਦ ਧਰਮ ਪ੍ਰਸਾਰ ਪੰਜਾਬ ਅਤੇ ਧਨਾਕ ਸਮਾਜ ਵੱਲੋਂ ਸਾਂਝੇ ਤੌਰ ਤੇ ਹੋਲੀ ਦਹਨ ਸਮਾਗਮ ਬਰਨਾਲਾ ਵਿਖੇ ਅੱਜ ਵੀਰਵਾਰ ਨੂੰ ਧਾਨਕ ਬਸਤੀ ਦੇ ਸੀਤਲਾ ਮਾਤਾ ਮੰਦਰ ਅੱਗੇ ਐਸ ਡੀ ਕਾਲਜ ਦੇ ਸਾਹਮਣੇ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ ਉਨ੍ਹਾਂ ਕਿਹਾ ਕੀ ਹੋਲੀ ਦਾ ਤਿਉਹਾਰ ਸਾਨੂੰ ਊਚ-ਨੀਚ ਅਤੇ ਭੇਦਭਾਵ ਤੋਂ ਉੱਤੇ ਉਠ ਕੇ ਆਪਸ ਵਿੱਚ ਇੱਕਜੁਟ ਹੋ ਕੇ ਰਹਿਣ ਅਤੇ ਧਰਮ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਇਸ ਦਿਨ ਮਹਿਲਾਵਾਂ ਅਤੇ ਬਚ੍ਚੇ ਦਿਨ ਭਰ ਪੂਜਾ ਪਾਠ ਕਰਦੇ ਹਨ ਤੇ ਰਾਤ ਨੂੰ ਸਾਰੇ ਇਕਜੁਟ ਹੋਕੇ ਹੌਲੀ ਪੂਜਨ ਕਰਨ ਮਗਰੋਂ ਹੋਲਿਕਾ ਦਹਨ ਕਰਦੇ ਹਨ ਉਸ ਪਿੱਛੋਂ ਸਾਰੇ ਪਰਿਵਾਰ ਰਲ਼ ਮਿਲ਼ ਕੇ ਹੋਲੀ ਖੇਡਦੇ ਹਨ ਅਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਉਣ ਮਗਰੋਂ ਪ੍ਰਸਾਦ ਵੰਡਿਆ ਜਾਂਦਾ ਹੈ ਇਸ ਮੌਕੇ ਉਹਨਾਂ ਨਾਲ ਧਾਨਕ ਸਮਾਜ ਦੀ ਮਹਿਲਾਵਾਂ ਮਨਪ੍ਰੀਤ, ਬੀਨਾਂ ਨਾਗਰ, ਸੰਤੋਸ਼,ਸੁਰੇਸ਼,ਬਿਮਲਾ,ਦਰਸ਼ਨਾ,ਪਰਮਜੀਤ,ਕਮਲੇਸ਼,ਸ਼ਿਮਲਾ,ਸੰਤੋਸ਼, ਬੀਨਾਂ,ਨਿਸ਼ਾ,ਪੁਸ਼ਪਲਤਾ,ਪੂਜਾ,ਅਮਨਦੀਪ ਤੋਂ ਇਲਾਵਾ ਰਮੇਸ਼,ਪਰਦੀਪ,ਰਜੇਸ਼ ਸ਼ੰਕਰ,ਸ਼ਨੀ, ਕਾਕਾ,ਰਕੇਸ਼,ਵਿਕੀ,ਰਾਧੇਸ਼ਾਮ,ਵਿਸ਼ਨੂੰ,ਬਲਰਾਜ,ਬੀਰੂ,ਅਸ਼ਵਨੀ ਬਿਜੈ ਬਾਹਮਣੀਆਂ ਆਦਿ ਵੀ ਹਾਜ਼ਰ ਸਨ।