ਹਲਕੇ ਦੇ ਵਿਕਾਸ ਕਾਰਜਾਂ ਸਦਕਾ ਲੋਕਾਂ ਤੋਂ ਮਿਲ ਰਹੀ ਹੈ ਹੱਲਾਸ਼ੇਰੀ: ਨਾਗਰਾ
ਹਲਕੇ ਦੇ ਵਿਕਾਸ ਕਾਰਜਾਂ ਸਦਕਾ ਲੋਕਾਂ ਤੋਂ ਮਿਲ ਰਹੀ ਹੈ ਹੱਲਾਸ਼ੇਰੀ: ਨਾਗਰਾ
- ਵਿਧਾਇਕ ਨਾਗਰਾ ਵੱਲੋਂ ਪਿੰਡ ਬਾਗੜੀਆਂ ਵਿਖੇ ਵੱਖ ਵੱਖ ਵਿਕਾਸ ਪ੍ਰੋਜੈਕਟ ਲੋਕ ਅਰਪਣ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 19 ਦਸੰਬਰ 2021
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਸਰਹਿੰਦ ਦੇ ਪਿੰਡ ਬਾਗੜੀਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਕੰਮ ਮੁਕੰਮਲ ਹੋਣ ਉਪਰੰਤ ਉਹਨਾਂ ਨੂੰ ਲੋਕ ਅਰਪਣ ਕੀਤਾ। ਇਸ ਦੌਰਾਨ ਵਿਧਾਇਕ ਨਾਗਰਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦਾ ਏਨਾ ਵਿਕਾਸ ਕਰਵਾਇਆ ਗਿਆ ਤੇ ਕਰਵਾਇਆ ਜਾ ਰਿਹਾ ਹੈ, ਜਿੰਨਾ ਅੱਜ ਤੋਂ ਪਹਿਲਾਂ ਇਸ ਹਲਕੇ ਵਿੱਚ ਕਦੇ ਨਹੀਂ ਹੋਇਆ। ਵਿਕਾਸ ਕਾਰਜਾਂ ਨਾਲ ਜਿੱਥੇ ਹਲਕੇ ਦੀ ਨੁਹਾਰ ਬਦਲੀ ਹੈ ਓਥੇ ਲੋਕਾਂ ਦਾ ਬੇਅੰਤ ਪਿਆਰ ਤੇ ਹੱਲਾਸ਼ੇਰੀ ਵੀ ਮਿਲ ਰਹੀ ਹੈ।
ਸ. ਨਾਗਰਾ ਨੇ ਦੱਸਿਆ ਕਿ ਪਿੰਡ ਬਾਗੜੀਆ ਵਿਖੇ ਓਪਨ ਜਿੰਮ ਲਗਾਈ ਗਈ,ਪਾਣੀ ਦਾ ਫੁਆਰਾ ਬਣਾਇਆ ਗਿਆ ਜੋ ਕਿ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ , ਟੋਭੇ ਦੇ ਆਲੇ ਦੁਆਲੇ ਟਾਇਲਾਂ ਲਾ ਕੇ ਸੈਰ ਕਰਨ ਲਈ ਟਰੈਕ ਬਣਾਇਆ ਗਿਆ ਹੈ,ਜਨਰਲ ਸ਼ਮਸ਼ਾਨਘਾਟ ਵਿੱਚ ਫਰਸ਼ ਪਾਇਆ ਹੈ,ਐੱਸ.ਸੀ. ਸ਼ਮਸ਼ਾਨਘਾਟ ਦੀ ਚਾਰ ਦਿਵਾਰੀ ਕੀਤੀ ਗਈ,ਮਿੰਨੀ ਫਾਇਰ ਬ੍ਰਿਗੇਡ ਦੇ ਤੌਰ ‘ਤੇ 5000 ਲੀਟਰ ਦਾ ਪਾਣੀ ਦਾ ਟੈਕ ਬਣਾਇਆ ਗਿਆ ਹੈ।
ਸ. ਨਾਗਰਾ ਨੇ ਕਿਹਾ ਕਿ ਪਿੰਡ ਪੰਜਾਬ ਦੀ ਰੂਹ ਹਨ ਤੇ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ।
ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬਾਗੜੀਆ,ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਤੇ ਬਹਾਦਰ ਸਿੰਘ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਅਵਤਾਰ ਸਿੰਘ ਹੱਲੋਤਾਲੀ,ਸੁਖਵਿੰਦਰ ਸਿੰਘ,ਅਵਤਾਰ ਸਿੰਘ,ਨਿਰਮਲ ਸਿੰਘ,ਅਮਰੀਕ ਸਿੰਘ ਸਾਰੇ ਸਰਪੰਚ,ਵਰਿੰਦਰ ਕੁਮਾਰ ਚਣੋਂ,ਰਾਣਾ ਪੰਜੋਲੀ,ਭੁਪਿੰਦਰ ਸਿੰਘ ਬਾਠ,ਫੱਮਣ ਸਿੰਘ,ਗੁਰਲਾਲ ਸਿੰਘ,ਅਰਜੁਨ ਸਿੰਘ,ਇੰਦਰਜੀਤ ਸਿੰਘ,ਕਰਮਜੀਤ ਸਿੰਘ,ਜਥੇਦਾਰ ਮਹਿੰਦਰ ਸਿੰਘ ਬਾਗੜੀਆ,ਕਰਨੈਲ ਸਿੰਘ ਠੇਕੇਦਾਰ,ਰਾਏ ਸਿੰਘ ਪੰਚ,ਭਿੰਦਰ ਕੌਰ ਪੰਚ,ਰਾਜਿੰਦਰ ਸਿੰਘ,ਮੱਘਰ ਸਿੰਘ,ਸੁਖਦੇਵ ਸਿੰਘ,ਬਲਦੇਵ ਸਿੰਘ,ਹਰਦਮ ਸਿੰਘ,ਦਰਸ਼ਨ ਸਿੰਘ,ਸੁੱਖੀ ਸਿਰਾਓ,ਸਤਨਾਮ ਸਿੰਘ,ਦਵਿੰਦਰਪਾਲ ਸਿੰਘ,ਦਵਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।