‘ਹਰ ਘਰ ਦਸਤਕ’ ਮੁਹਿੰਮ ਤਹਿਤ ਕੋਵਿਡ ਟੀਕਾਕਰਨ ਜਾਗਰੂਕਤਾ ਵੈਨ ਰਵਾਨਾ
‘ਹਰ ਘਰ ਦਸਤਕ’ ਮੁਹਿੰਮ ਤਹਿਤ ਕੋਵਿਡ ਟੀਕਾਕਰਨ ਜਾਗਰੂਕਤਾ ਵੈਨ ਰਵਾਨਾ
- 17 ਦਸੰਬਰ ਤੱਕ ਜ਼ਿਲੇ ’ਚ ਲੋਕਾਂ ਨੂੰ ਕੋਵਿਡ ਟੀਕਾਕਰਨ ਬਾਰੇ ਜਾਗਰੂਕ ਕੀਤਾ ਜਵੇਗਾ- ਡਾ. ਪਰਮਿੰਦਰ ਕੌਰ
ਪਰਦੀਪ ਕਸਬਾ,ਸੰਗਰੂਰ, 9 ਦਸੰਬਰ 2021
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ’ਤੇ ਫਤਿਹ ਪਾਉਣ ਲਈ ‘ਹਰ ਘਰ ਦਸਤਕ ਮੁਹਿੰਮ’ ਚਲਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸੀ. ਐਚ. ਸੀ. ਭਵਾਨੀਗੜ ਤੋਂ ਕੋਵਿਡ ਟੀਕਾਕਰਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਵਿਨੀਤ ਨਾਗਪਾਲ ਜ਼ਿਲਾ ਟੀਕਾਕਰਨ ਅਫ਼ਸਰ, ਡਾ. ਬਿੰਦੂ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਸਰੋਜ ਰਾਣੀ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਵੈਨ 17 ਦਸੰਬਰ ਤੱਕ ਜ਼ਿਲੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਕੋਵਿਡ ਟੀਕਾਕਰਨ ਪ੍ਰਤੀ ਜਾਗਰੂਕ ਕਰੇਗੀ। ਉਨਾਂ ਦੱਸਿਆ ਕਿ ਵੈਨ ਦੇ ਨਾਲ ਹੀ ਸਿਹਤ ਵਿਭਾਗ ਦੀ ਇੱਕ ਟੀਮ ਹੋਵੇਗੀ ਜੋ ਮੌਕੇ ’ਤੇ ਹੀ ਲੋਕਾਂ ਦਾ ਟੀਕਾਕਰਨ ਕਰੇਗੀ। ਉਨਾਂ ਕਿਹਾ ਕਿ ਮੁਕੰਮਲ ਟੀਕਾਕਰਨ ਭਾਵ ਦੋਵੇਂ ਖੁਰਾਕਾਂ ਲੈਣ ਨਾਲ ਹੀ ਆਉਣ ਵਾਲੇ ਓਮੀਕ੍ਰੌਨ ਵੈਰੀਅੰਟ ਦਾ ਟਾਕਰਾ ਕੀਤਾ ਜਾ ਸਕਦਾ ਹੈ । ਉਨਾਂ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖੁਦ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਗੇ ਆਉਣ ਅਤੇ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈਣ।
ਜ਼ਿਲਾ ਟੀਕਾਕਰਨ ਅਫ਼ਸਰ ਡਾ. ਵਿਨੀਤ ਨਾਗਪਾਲ ਨੇ ਕਿਹਾ ਕਿ ਕੋਵਿਡ ਟੀਕਾਕਰਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਨੂੰ ਲਗਾਉਣ ਨਾਲ ਅਸੀਂ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੇ ਹਾਂ।
ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਸਿਹਤ ਬਲਾਕ ਭਵਾਨੀਗੜ ਦੇ ਸਬ ਸੈਟਰਾਂ ਭੱਟੀਵਾਲ, ਬਾਲਦ ਕਲਾਂ ਵਿਖੇ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਲੋਕਾਂ ਦਾ ਮੌਕੇ ’ਤੇ ਹੀ ਟੀਕਾਕਰਨ ਵੀ ਕੀਤਾ ਜਾਵੇਗਾ।
ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਐਜ਼ੂਕੇਟਰ, ਸੁਸ਼ਮਾ ਅਰੋੜਾ, ਬਲਦੇਵ ਕੌਰ ਐਲ ਐਚ ਵੀ ਹਾਜ਼ਰ ਸਨ ।