ਹਰੀਪੁਰਾ ਬਸਤੀ ਵਿੱਚ ਲੱਗੇ ਕੈਂਪ ਦੌਰਾਨ 648 ਲੋੜਵੰਦਾਂ ਨੇ ਲਾਭ ਉਠਾਇਆ
ਹਰੀਪੁਰਾ ਬਸਤੀ ਵਿੱਚ ਲੱਗੇ ਕੈਂਪ ਦੌਰਾਨ 648 ਲੋੜਵੰਦਾਂ
ਨੇ ਲਾਭ ਉਠਾਇਆ
ਪਰਦੀਪ ਕਸਬਾ,ਸੰਗਰੂਰ , 12 ਦਸੰਬਰ 2021
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੇ ਪਿਤਾ ਸਵ. ਸ਼੍ਰੀ ਸੰਤ ਰਾਮ ਸਿੰਗਲਾ ਦੀ ਯਾਦ ‘ਚ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਵਿਖੇ ਮੈਡੀਸਨ,ਚਮੜੀ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਨੇ ਰੋਗੀਆਂ ਦੀ ਜਾਂਚ ਉਪਰੰਤ ਦਵਾਈਆਂ ਦਿੱਤੀਆਂ।
ਕੈਂਪ ਦੌਰਾਨ ਸ਼ਾਮਲ ਹੋਏ ਯੂਥ ਆਗੂ ਸ੍ਰੀ ਮੋਹਿਲ ਸਿੰਗਲਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ
ਇਸ ਮੈਡੀਕਲ ਕੈਂਪ ਵਿਚ 648 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਤਕਰੀਬਨ 30 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਓਪਰੇਸ਼ਨ ਕਰਨ ਲਈ ਨਾਂ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸੰਗਰੂਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਲਗਾਤਾਰ ਇਹ ਕੈਂਪ ਜਾਰੀ ਰਹਿਣਗੇ।