PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਹਰਵਿੰਦਰ ਸਿੰਘ ਆਸ਼ਟਾ ਬਣੇ ਭਾਜਪਾ ਓ ਬੀ ਸੀ ਮੋਰਚਾ ਜਿਲਾ ਸੰਗਰੂਰ ਦੇ ਪ੍ਰਧਾਨ

Advertisement
Spread Information

ਹਰਵਿੰਦਰ ਸਿੰਘ ਆਸ਼ਟਾ ਬਣੇ ਭਾਜਪਾ ਓ ਬੀ ਸੀ ਮੋਰਚਾ ਜਿਲਾ ਸੰਗਰੂਰ ਦੇ ਪ੍ਰਧਾਨ


ਹਰਪ੍ਰੀਤ ਕੌਰ ਬਬਲੀ  ,ਸੰਗਰੂਰ  , 6 ਸਤੰਬਰ 2021

        ਸੰਗਰੁਰ ਵਿੱਖੇ ਭਾਜਪਾ ਐਸ ਸੀ ਮੋਰਚਾ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਭਾਜਪਾ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਾਜਪਾ ਓ ਬੀ ਸੀ ਮੋਰਚਾ ਦੇ ਪੰਜਾਬ ਪ੍ਰਧਾਨ ਰਾਜਿੰਦਰ ਬਿੱਟਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਦੀ ਜਿਲਾ ਟੀਮ ਦਾ ਵਿਸਥਾਰ ਕਰਦੇ ਹੋਏ ਹਰਵਿੰਦਰ ਸਿੰਘ ਆਸ਼ਟਾ ਨੂੰ ਜਿਲਾ ਪ੍ਰਧਾਨ ਓ ਬੀ ਸੀ ਮੋਰਚਾ ਨਿਯੁਕਤ ਕੀਤਾ ਗਿਆ ।

ਇਸ ਦੌਰਾਨ ਓ ਬੀ ਸੀ ਭਾਈਚਾਰੇ ਲਈ ਕੇਂਦਰ ਸਰਕਾਰ ਵਲੋਂ ਕੀਤੇ ਕੰਮਾਂ ਦੀ ਚਰਚਾ ਕਰਦਿਆਂ ਪੰਜਾਬ ਪ੍ਰਧਾਨ ਬਿੱਟਾ ਅਤੇ ਜਿਲਾ ਪ੍ਰਧਾਨ ਦਿਓਲ ਨੇ ਕਿਹਾ ਕਿ ਜਿਥੇ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਕੌਮੀ ਓ ਬੀ ਸੀ ਕਮਿਸ਼ਨ ਦਾ ਗਠਨ ਕਰ ਭਾਈਚਾਰੇ ਨੂੰ ਸੰਵਿਧਾਨਿਕ ਹੱਕ ਦਿੱਤੇ ਉਥੇ ਹੀ ਪਿਛਲੇ ਲੋਕ ਸਭਾ ਸ਼ੈਸ਼ਨ ਦੌਰਾਨ ਰਾਜਾਂ ਨੂੰ ਓ ਬੀ ਸੀਜ਼ ਦੀ ਸੁੱਚੀ ਤਿਆਰ ਕਰਨ ਦੇ ਅਧਿਕਾਰ ਦੇਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸਮਾਜ ਦੇ ਪਿਛੜੇ ਵਰਗ ਨੂੰ ਮੁੱਖ ਧਾਰਾ ਵਿੱਚ ਜੁੜਣ ਲਈ ਤਤਪਰ ਹੈ।

ਇਸ ਮੌਕੇ ਜ਼ਿਲਾ ਜਨਰਲ ਸਕੱਤਰ ਪ੍ਰਦੀਪ ਗਰਗ, ਸੂਬਾ ਕਾਰਜਕਾਰਨੀ ਮੈਂਬਰ ਬਿਰਜੇਸ਼ਵਰ ਗੌਇਲ, ਐਸ ਐਲ ਚਾਵਲਾ,ਰੋਮੀ ਗੋਇਲ, ਹਰਜੀਤ ਸਿੰਘ ਰਾਮਗੜੀਆ, ਸੁਰੇਸ਼ ਬੇਦੀ, ਸੁਰਜੀਤ ਸਿੰਘ ਰੰਧਾਵਾ, ਨਵਦੀਪ ਸਿੰਘ ਵੀ ਮੌਜੂਦ ਸਨ ।।


Spread Information
Advertisement
Advertisement
error: Content is protected !!