PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਸੜਕ ਹਾਦਸੇ ‘ਚ ਤਿੰਨ ਸਾਲ ਦੇ ਮਾਸੂਮ ਬੱਚੇ ਸਮੇਤ 2 ਦੀ ਮੌਤ , 2 ਜ਼ਖ਼ਮੀ

Advertisement
Spread Information

ਸੜਕ ਹਾਦਸੇ ‘ਚ ਤਿੰਨ ਸਾਲ ਦੇ ਮਾਸੂਮ ਬੱਚੇ ਸਮੇਤ 2 ਦੀ ਮੌਤ , 2 ਜ਼ਖ਼ਮੀ 


ਬਲਵਿੰਦਰਪਾਲ, ਪਟਿਆਲਾ , 6 ਸਤੰਬਰ  2021
     ਪੰਜਾਬ ਵਿੱਚ ਹਰ ਦਿਨ ਦਰਜਨਾਂ ਹੀ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ  ਸੈਂਕੜੇ ਲੋਕ ਜ਼ਖ਼ਮੀ ਹੁੰਦੇ ਹਨ ਅਤੇ ਕੁਝ ਕੁ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਪੰਜਾਬ ਦੀਆਂ ਖ਼ੂਨੀ ਸੜਕਾਂ ਨੇ ਹੁਣ ਤਕ ਸੈਂਕੜੇ ਹੀ ਲੋਕਾਂ ਨੂੰ ਨਿਗਲ ਲਿਆ ਹੈ।ਅਜਿਹੇ ਹੀ ਐਕਸੀਡੈਂਟ ਦੇ ਮਾਮਲੇ ‘ਚ ਪਟਿਆਲਾ ਜ਼ਿਲ੍ਹੇ ਵਿੱਚ ਵੀ ਬੀਤੇ ਦਿਨ ਵਾਪਰੇ ਜਿਨ੍ਹਾਂ ਵਿੱਚ ਗੰਭੀਰ ਸੜਕ ਹਾਦਸਿਆਂ ਵਿੱਚ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ  ਗੰਭੀਰ ਜ਼ਖ਼ਮੀ  ਹੋ ਗਏ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ ।
ਥਾਣਾ ਸਦਰ ਰਾਜਪੁਰਾ ਵਿੱਚ ਵੀ ਮਾਮਲਾ ਸਾਹਮਣੇ ਆਇਆ ਹੈ ਗੁਰਚਰਨ ਸਿੰਘ ਪੁੱਤਰ ਰਾਮ ਚੰਦ ਨਿਵਾਸੀ ਭੇਡਵਾਲ ਥਾਣਾ ਖੇੜੀ ਗੰਡਿਆਂ ਨੇ ਅਾਪਣੇ ਦਰਜ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਭਤੀਜਾ ਤਰਸੇਮ ਸਿੰਘ ਪੁੱਤਰ ਹਰਭਜਨ ਸਿੰਘ ਆਪਣੇ ਲੜਕੇ ਹਰਮਨਪ੍ਰੀਤ  ਉਮਰ ਕਰੀਬ ਤਿੰਨ ਸਾਲ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕਿ ਨੌਂ ਗਜਾ ਰੋਡ ਰਾਜਪੁਰਾ ਕੋਲ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਡਰਾਈਵਰ ਨੇ ਆਪਣਾ ਟਰੱਕ ਤੇਜ਼  ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਤਰਸੇਮ ਸਿੰਘ ਦੇ ਮੋਟਰਸਾਈਕਲ ਵਿਚ ਮਾਰਿਆ , ਜੋ ਐਕਸੀਡੈਂਟ ਵਿੱਚ ਹਰਮਨ ਸਿੰਘ ਦੀ ਮੌਤ ਹੋ ਗਈ ਅਤੇ ਤਰਸੇਮ ਸਿੰਘ ਜ਼ੇਰੇ ਇਲਾਜ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਹੈ । ਪੁਲਸ ਨੇ ਅਣਪਛਾਤੇ ਟਰੱਕ ਡਰਾਈਵਰ ਤੇ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।
ਇਸੇ ਤਰ੍ਹਾਂ
ਥਾਣਾ ਅਨਾਜ ਮੰਡੀ ਪਟਿਆਲਾ ਵਿਚ  ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਬਾਰਨ ਥਾਣਾ ਅਨਾਜ ਮੰਡੀ ਪਟਿਆਲਾ ਨੇ ਆਪਣੇ ਦਰਜ ਬਿਆਨਾਂ ਚ ਦੱਸਿਆ ਕਿ ਬੀਤੀ ਚਾਰ ਸਤੰਬਰ ਨੂੰ ਉਨ੍ਹਾਂ ਦਾ ਭਰਾ ਹਰਨੇਕ ਸਿੰਘ ਜੋ ਪਿੰਡ ਗੁਲਜਾਰ ਸਿੰਘ ਪੁੱਤਰ ਹਰੀ ਸਿੰਘ ਸੁਮੀਤ ਮੋਟਰਸਾਇਕਲ ਤੇ ਸਵਾਰ ਹੋ ਕਿ ਫੋਕਲ ਪੁਆਇੰਟ ਪਟਿਆਲਾ ਜਾ ਰਹੇ ਸਨ ਕੋਈ ਦੋਸ਼ੀ ਡਰਾਈਵਰ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕਿ ਉਨ੍ਹਾਂ ਦੀ ਮੋਟਰਸਾਈਕਲ ਵਿਚ ਮਾਰਿਆ । ਬਲਵਿੰਦਰ ਨੇ ਦੱਸਿਆ ਕਿ ਭਿਆਨਕ ਟੱਕਰ ਵਿਚ ਉਸ ਦਾ ਭਰਾ  ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ , ਜਿਸ ਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਜਿਸ ਦੀ   ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ ਅਤੇ ਉਸਦਾ ਨਾਲ ਵਾਲਾ ਸਾਥੀ ਦਾ ਇਲਾਜ ਚੱਲ ਰਿਹਾ ਹੈ । ਪਟਿਆਲਾ ਪੁਲੀਸ ਨੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਟੈਂਕਰ ਡਰਾਈਵਰ ਪਰਵਿੰਦਰ ਕੁਮਾਰ ਪੁੱਤਰ ਅਵਤਾਰ ਕ੍ਰਿਸ਼ਨ ਨਿਵਾਸੀ ਜੋਧੇਵਾਲ ਥਾਣਾ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਤੇ ਮੁਕੱਦਮਾ ਦਰਜ ਕਰ ਲਿਆ ਹੈ  

Spread Information
Advertisement
Advertisement
error: Content is protected !!