ਸ੍ਰੀ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਹੇਠ ਹੋਈ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ
ਸ੍ਰੀ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਹੇਠ ਹੋਈ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ,16 ਫਰਵਰੀ 2022
ਅੱਜ ਮਿਤੀ 16 ਫਰਵਰੀ 2022 ਨੂੰ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ੍ਰੀ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹੋਈ। ਜਿਸ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵੱਖ ਵੱਖ ਕੇਡਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਸਮੇਂ ਹਸਪਤਾਲ ਵਿੱਚ ਮੁਲਾਜ਼ਮਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਮੇਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਹੋਏ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਜਿਵੇ ਕਿ ਵਾਰਸਾਂ ਲਈ ਪਬਲਿਕ ਟੁਆਇਲਟ ਦਾ ਨਾ ਹੋਣਾ,ਵੇਟਿੰਗ ਹਾਲ ਦੀ ਸਮੱਸਿਆ,ਅਤੇ ਮੋਟਰਸਾਈਕਲ ਕਾਰ ਪਾਰਕਿੰਗ ਨਾ ਹੋਣ ਕਾਰਨ ਰੋਜ਼ਾਨਾ ਵਹੀਕਲਾਂ ਦੀ ਚੋਰੀ, ਆਦਿ ਦਾ ਮੁਕੰਮਲ ਤੌਰ ਤੇ ਹੱਲ ਕਰਨ ਬਾਰੇ ਹਸਪਤਾਲ ਐਡਮਿਨਿਸਟ੍ਰੇਸ਼ਨ ਗੱਲਬਾਤ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਕੀਤੀ ਗਈ। ਸ੍ਰੀ ਸੁਧੀਰ ਅਲੈਗਜ਼ੈਂਡਰ, ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੁਲਾਜ਼ਮਾਂ ਨੂੰ ਏਕੇ ਅਤੇ ਸੰਜਮ ਨਾਲ ਰਹਿਣ ਬਾਰੇ ਗੱਲਬਾਤ ਕੀਤੀ। ਸ੍ਰੀ ਸੁਧੀਰ ਅਲੈਗਜ਼ੈਂਡਰ ਜੀ ਨੇ ਮੁਲਾਜ਼ਮਾਂ ਨੂੰ ਆਪਸ ਵਿੱਚ ਤਾਲਮੇਲ, ਅਤੇ ਆਪਣੀ ਡਿਊਟੀ ਪ੍ਰਤੀ ਵਫਾਦਾਰ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ, ਇਸ ਸਮੇਂ ਯੂਨੀਅਨ ਦੇ ਪ੍ਰਧਾਨ ਸ੍ਰੀ ਸੁਧੀਰ ਅਲੈਗਜੈਂਡਰ ਰਾਮ ਪ੍ਰਸ਼ਾਦ, ਗੁਰਮੇਲ ਸਿੰਘ, ਨਰਿੰਦਰ ਸ਼ਰਮਾ, ਸੁਮਿਤ ਗਿੱਲ, ਰੋਬਿਨ ਸੈਮਸਨ, ਜਸਵਿੰਦਰ ਸਿੰਘ ਕੌੜਾ, ਸ੍ਰੀ ਰਾਜ ਕੁਮਾਰ, ਫਾਰਮਾਸਿਸਟ ਨਵੀਨ ਸ਼ਰਮਾ,ਸ਼ਿਵ ਕੁਮਾਰ, ਸੋਨੂੰ, ਅਮਨ, ਸਟਾਫ ਨਰਸ ਮਨਪ੍ਰੀਤ ਕੌਰ, ਮੋਨਿਕਾ, ਰੇਖਾ, ਅੰਕਿਤਾ, ਸ਼ਾਲੂ, ਅਨਮੋਲ, ਪੂਜਾ, CHO ਕੇਡਰ ਦੇ ਪ੍ਰਧਾਨ ਡਾ ਪੁਨੀਤ ਮੁਖੀਜਾ, ਨਸ਼ਾ ਛੁਡਾਊ ਕੇਂਦਰ ਦੇ ਪ੍ਰਧਾਨ ਕਰਨਜੀਤ ਸਿੰਘ, ਵਿਪਲਵ, ਮਨਜਿੰਦਰ ਸਿੰਘ ਅਜੀਤ ਗਿੱਲ, ਅਨਿਲ ਪਾਸੀ, ਬਿੱਟੂ ਅਤੇ ਵੱਡੀ ਗਿਣਤੀ ਵਿਚ ਅਹੁਦੇਦਾਰ ਹਾਜ਼ਰ ਸਨ।