- Homepage
- ਸੱਜਰੀ ਖ਼ਬਰ
- ਸੈਨਿਕ ਵਿੰਗ ਸ਼੍ਰੋਮਣੀ ਵੱਲੋ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਿਸਾਨਾਂ ਵੱਲੋ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ
ਸੈਨਿਕ ਵਿੰਗ ਸ਼੍ਰੋਮਣੀ ਵੱਲੋ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਿਸਾਨਾਂ ਵੱਲੋ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ
panjadmin
Posted on
ਸੈਨਿਕ ਵਿੰਗ ਸ਼੍ਰੋਮਣੀ ਵੱਲੋ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਿਸਾਨਾਂ ਵੱਲੋ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ
ਪਰਦੀਪ ਕਸਬਾ , ਬਰਨਾਲਾ 26 ਸਤੰਬਰ 2021
ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਵਲੋਂ ਕੱਲ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਅਪੀਲ ਕਰਦਿਆਂ ਕਿਹਾ ਕਿ ਅੱਜ ਭਾਰਤ ਦੇ ਸਵ,ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਜੀ ਦੇ ਨਾਹਰੇ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਤੇ ਪੰਜਾਬ ਦੇ ਫੋਜੀ ਵੀਰ ਪਹਿਰਾ ਦੇਣ।ਜੇਕਰ ਸਰਕਾਰ ਨੇ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਤਾਂ ਇਹਨਾ ਨਾਲ ਇਕੱਲੇ ਕਿਸਾਨਾ ਦਾ ਹੀ ਨਹੀਂ ਬਣਕੇ ਸਾਰੇ ਵਰਗਾ ਦਾ ਹੀ ਨੁਕਸਾਨ ਹੋਵੇਗਾ।
ਇਹ ਲਈ ਆਓ ਸਾਬਕਾ ਫੋਜੀ ਵੀਰੋ ਕੱਲ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਕਿਸਾਨ ਮਜ਼ਦੂਰ ਭਰਾਵਾ ਨਾਲ ਮੋਢੇ ਨਾਲ ਮੋਢਾ ਲਾਕੇ ਖੜੀਏ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਹਰਭਜਨ ਸਿੰਘ ਸੂਬੇਦਾਰ ਹਰਪਾਲ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਗੁਰਜੰਟ ਸਿੰਘ ਬਲਵਿੰਦਰ ਸਿੰਘ ਸਮਾਓ ਗੁਰਪਿਆਰ ਸਿੰਘ ਧਾਲੀਵਾਲ ਗੁਰਦੇਵ ਸਿੰਘ ਮੱਕੜ ਗੁਰਮੀਤ ਸਿੰਘ ਡੁਲੀ ਐਡਵੋਕੇਟ ਵਿਸ਼ਾਲ ਸ਼ਰਮਾ ਹੌਲਦਾਰ ਦੀਵਾਨ ਸਿੰਘ ਨਛੱਤਰ ਸਿੰਘ ਜਗਮੇਲ ਸਿੰਘ ਅਤੇ ਹੋਰ ਸਾਬਕਾ ਸੈਨਿਕ ਮੌਜ਼ੂਦ ਸਨ