ਸੁਰਿੰਦਰ ਡਾਵਰ ਨੇ ਸਰਕਾਰੀ ਮਿਡਲ ਸਮਾਰਟ ਸਕੂਲ ਮਿਲਰਗੰਜ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ
ਸੁਰਿੰਦਰ ਡਾਵਰ ਨੇ ਸਰਕਾਰੀ ਮਿਡਲ ਸਮਾਰਟ ਸਕੂਲ ਮਿਲਰਗੰਜ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ
ਕਿਹਾ ! ਸਕੂਲ ਦੀ 1800 ਗਜ਼ ‘ਚ ਬਣੀ ਸ਼ਾਨਦਾਰ ਬਿਲਡਿੰਗ ਖਿੱਚ ਦਾ ਕੇਂਦਰ ਬਣੀ ਰਹੇਗੀ
ਦਵਿੰਦਰ.ਡੀ.ਕੇ,ਲੁਧਿਆਣਾ 12 ਦਸੰਬਰ 2021
ਅੱਜ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਨੇ ਸਰਕਾਰੀ ਮਿਡਲ ਸਮਾਰਟ ਸਕੂਲ ਮਿਲਰਗੰਜ ਦੀ 2 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਸਲਰ ਸ਼੍ਰੀ ਇਕਬਾਲ ਸਿੰਘ ਸੋਨੂੰ ਡੀਕੋ, ਸ਼੍ਰੀ ਮਾਣਕ ਡਾਵਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਸਿੱਖਿਆ ਕੈਬਨਿਟ ਮੰਤਰੀ ਸ੍ਰ. ਪ੍ਰਗਟ ਸਿੰਘ ਦੀ ਦੇ ਉੱਦਮ ਸਦਕਾ ਇਹ ਸਮਾਰਟ ਸਕੂਲ ਬਨਾਉਣ ਦਾ ਸੁਪਨਾ ਪੂਰਾ ਹੋਇਆ ਹੈ। ਇਸ ਸਕੂਲ ਦੀ 1800 ਗਜ਼ ‘ਚ ਬਣੀ ਸ਼ਾਨਦਾਰ ਬਿਲਡਿੰਗ ਖਿੱਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਸਾਡੇ ਇਹ ਸਮਾਰਟ ਸਕੂਲ ਦੀ ਬਿਲਡਿੰਗ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਬਿਲਡਿੰਗ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਕਿਹਾ ਜਾਂਦਾ ਹੈ ਕਿ ਵਿੱਦਿਆ ਹੀ ਦੌਲਤ ਹੈ ਜੋ ਹਰ ਦੇਸ਼ ਦੇ ਭਵਿੱਖ ਦਾ ਫੈਸਲਾ ਕਰਦੀ ਹੈ। ਇਸੇ ਕਰਕੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸੋਚ ‘ਤੇ ਚੱਲ ਕੇ ਹੀ ਸਰਕਾਰੀ ਮਿਡਲ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਤਾਕਿ ਉਨ੍ਹਾਂ ਦੇ ਹਲਕੇ ਦੇ ਲੋਕ ਹੋਰ ਅਮੀਰ ਬਣ ਸਕਣ। ਉਨ੍ਹਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਇਸ ਸਕੂਲ ਨੂੰ ਬਨਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੈਸਾ ਮਿਹਨਤ ਕਰਕੇ ਉਨ੍ਹਾਂ ਵੱਲੋਂ ਲਿਆਂਦਾ ਗਿਆ ਉਹ ਕਿਸੇ ਯੋਗ ਤੇ ਵਧੀਆ ਕੰਮ ਲਈ ਖਰਚ ਹੋਇਆ ਹੈ।
ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਨੇ ਕਿਹਾ ਕਿ ਇਸ ਤਿੰਨ ਮੰਜਲਾ ਸਕੂਲ ਦੀ ਚਾਰਦੀਵਾਰੀ ਬਹੁਤ ਵਧੀਆ ਸਜਾਵਟ ਵਿੱਚ ਬਣੀ ਹੈ ਅਤੇ ਇਸ ਵਿੱਚ ਦਿਲਚਸਪੀ ਲੈਣ ਵਾਲੇ ਸਕੂਲ ਸਟਾਫ਼ ਦੇ ਉਤਸ਼ਾਹ ਦਾ ਕੋਈ ਅੰਤ ਨਹੀਂ। ਉਨ੍ਹਾਂ ਕਿਹਾ ਕਿ ਸਕੂਲ ਦੀ ਸਜਾਵਟ ਸਕੂਲ ਵਿੱਚ ਆਉਣ ਵਾਲੇ ਲੋਕਾਂ ਲਈ ਮੁੱਖ ਖਿੱਚ ਦਾ ਕੇਂਦਰ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੁਧਿਆਣਾ ਕੇਂਦਰੀ ਮਿਲਰਗੰਜ ਦੇ ਲੋਕ ਇਸ ਸਮਾਰਟ ਸਕੂਲ ਲਈ ਬਹੁਤ ਧੰਨਵਾਦੀ ਹਨ, ਕਿਉਂਕਿ ਇਹ ਵਿਦਿਆਰਥੀਆਂ ਨੂੰ ਦੂਜਿਆਂ ਨਾਲ ਮੁਕਾਬਲਾ ਕਰਨ ਅਤੇ ਅੱਗੇ ਰਹਿਣ ਵਿੱਚ ਮਦਦ ਕਰੇਗਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ
ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਨੇ ਕਿਹਾ ਚੰਗੀ ਸਿੱਖਿਆ ਦਾ ਕੋਈ ਮੇਲ ਨਹੀਂ ਹੈ ਕਿਉਂਕਿ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਵਧੀਆ ਤਰੀਕਿਆਂ ਨਾਲ ਤਿਆਰ ਕਰਕੇ ਉਨ੍ਹਾਂ ਨੂੰ ਜਾਗਰੂਕ ਅਤੇ ਚੰਗੇ ਨਾਗਰਿਕ ਬਣਾਉਂਦੀ ਹੈ। ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਮੂਹਿਕ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਰਡ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਵਿਪਨ ਸ਼ਾਰਦਾ, ਵਿਨੋਦ ਸ਼ਰਮਾ, ਅਵਤਾਰ ਸਿੰਘ, ਵਿਨੋਦ ਕੁਮਾਰ, ਮੋਹਨ ਸਿੰਘ, ਡਿੰਪਲ ਰਾਣਾ, ਲਾਲੀ, ਚੌਧਰੀ, ਸਚਦੇਵਾ, ਰਵੀ, ਪ੍ਰਿੰਸੀਪਲ ਸੁਰਿੰਦਰ ਸਿੰਘ, ਵਿਪਨ ਅਰੋੜਾ, ਨਵਦੀਪ ਸ਼ਰਮਾ, ਜਿੰਦਲ, ਦਰਸ਼ਨ ਬਾਵਾ, ਅਮਿਤ ਟੰਡਨ, ਐਕਸੀਅਨ ਰਾਕੇਸ਼ ਗਰਗ ਅਤੇ ਹੋਰ ਹਾਜ਼ਰ ਸਨ।