ਸੀਨੀਅਰ ਕਾਂਗਰਸੀ ਆਗੂ ਗੋਗੀ ਟਿਵਾਣਾ ਸਾਥੀਆਂ ਸਮੇਤ ਪੀ. ਐਲ. ਸੀ ਵਿੱਚ ਸ਼ਾਮਿਲ
ਸੀਨੀਅਰ ਕਾਂਗਰਸੀ ਆਗੂ ਗੋਗੀ ਟਿਵਾਣਾ ਸਾਥੀਆਂ ਸਮੇਤ ਪੀ. ਐਲ. ਸੀ ਵਿੱਚ ਸ਼ਾਮਿਲ
ਰਿਚਾ ਨਾਗਪਾਲ,ਪਟਿਆਲਾ 10 ਫਰਵਰੀ 2022
ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਓਦਾਂ ਸੀ ਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਵਿਚ ਰੱਦੋਬਦਲ ਦਾ ਸਿਲਸਿਲਾ ਜਾਰੀ ਹੈ।ਅੱਜ ਇਸੇ ਲੜੀ ਤਹਿਤ ਬੀਬਾ ਜੈ ਇੰਦਰ ਕੌਰ, ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਅਤੇ ਪੰਜਾਬ ਦੇ ਜਰਨਲ ਸਕੱਤਰ ਰਾਮ ਸਿੰਗਲਾ ਦੀ ਯੋਗ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਪੀ. ਐੱਲ.ਸੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਹੋਤਰਾ ਅਤੇ ਹੋਰ ਆਗੂਆਂ ਨੇ ਗੋਗੀ ਟਿਵਾਣਾ ਅਤੇ ਸਾਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਟਿਆਲਾ ਸ਼ਹਿਰ ਵਿੱਚ ਪੰਜਾਬ ਲੋਕ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰ ਤੋਂ ਰਿਕਾਰਡ ਵੋਟਾਂ ਨਾਲ ਜੇਤੂ ਹੋਣਗੇ।