ਸੀਤੋ ਬਲਾਕ ਦੇ 62 ਪਿੰਡਾਂ ਵਿੱਚ 2 ਲੱਖ ਤੋਂ ਵੱਧ ਵੈਕਸੀਨ ਡੋਜ ਲਗਾਈ ਜਾ ਚੁੱਕੀ ਹੈ- ਡਾ: ਬਬੀਤਾ
ਸੀਤੋ ਬਲਾਕ ਦੇ 62 ਪਿੰਡਾਂ ਵਿੱਚ 2 ਲੱਖ ਤੋਂ ਵੱਧ ਵੈਕਸੀਨ ਡੋਜ ਲਗਾਈ ਜਾ ਚੁੱਕੀ ਹੈ- ਡਾ: ਬਬੀਤਾ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 14 ਫਰਵਰੀ 2022
ਸਿਵਲ ਸਰਜਨ ਫਾਜ਼ਿਲਕਾ ਡਾ: ਤੇਜਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਮੈਡਮ ਬਬੀਤਾ ਕਲੇਰ ਅਤੇ ਐਸ.ਐਮ.ਓ ਡਾ: ਬਬੀਤਾ ਦੀ ਅਗਵਾਈ `ਚ ਸੀਤੋ ਬਲਾਕ ਦੇ ਪਿੰਡਾਂ `ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਦੇ 92 ਫੀਸਦੀ ਲੋਕਾਂ ਨੂੰ ਲੱਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹਰ ਰੋਜ਼ ਘਰ-ਘਰ ਜਾ ਕੇ ਟੀਕੇ ਲਗਾਏ ਜਾ ਰਹੇ ਹਨ। ਇਸ ਦੇ ਲਈ 38 ਟੀਮਾਂ ਨੂੰ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਨਾਲ-ਨਾਲ ਮੋਬਾਈਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਪਿੰਡਾਂ ਅਤੇ ਦੂਰ-ਦੁਰਾਡੇ ਦੀਆਂ ਢਾਣੀਆਂ, ਇੱਟਾਂ ਦੇ ਭੱਠਿਆਂ ਅਤੇ ਘਰ-ਘਰ ਜਾ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਟੀਕਾਕਰਨ ਦੀ ਮੁਹਿੰਮ ਚਲਾ ਰਹੀਆਂ ਹਨ।ਉਨ੍ਹ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਹੈ ਕਿ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਬਚਾਅ ਕੀਤਾ ਜਾ ਸਕੇ।
ਨੋਡਲ ਅਫ਼ਸਰ ਡਾ: ਨਵੀਨ ਮਿੱਤਲ ਅਤੇ ਬੀਈਈ ਸੁਨੀਲ ਟੰਡਨ ਨੇ ਦੱਸਿਆ ਕਿ ਸੀਤੋ ਬਲਾਕ ਦੇ 62 ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ 39 ਅਜਿਹੇ ਪਿੰਡ ਹਨ, ਜਿਨ੍ਹਾਂ ਵਿੱਚ 100 ਫੀਸਦੀ ਲੋਕਾਂ ਨੂੰ ਕਰੋਨਾ ਦਾ ਪਹਿਲਾ ਟੀਕਾ ਲੱਗ ਚੁੱਕਾ ਹੈ ਅਤੇ 3 ਅਜਿਹੇ ਪਿੰਡ ਹਨ, ਜਿਨ੍ਹਾਂ ਵਿੱਚ ਸਾਰੇ ਲੋਕ 18 ਸਾਲ ਤੋਂ ਵੱਧ ਉਮਰ ਦੇ ਹਨ ਨੂੰ ਪਹਿਲੀ ਅਤੇ ਦੂਜੀ ਦੋ ਡੋਜ਼ਾਂ `ਚ ਹੁਣ ਤੱਕ 2 ਲੱਖ 38 ਹਜ਼ਾਰ 721 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ `ਚੋਂ 1 ਲੱਖ 40 ਹਜ਼ਾਰ 518 ਲੋਕਾਂ ਨੂੰ ਪਹਿਲੀ ਡੋਜ਼ ਅਤੇ 94 ਹਜ਼ਾਰ 166 ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ । ਇਸ ਤੋਂ ਇਲਾਵਾ 568 ਵਿਅਕਤੀਆਂ ਨੂੰ ਬੂਸਟਰ ਡੋਜ਼ਾਂ ਦਿੱਤੀਆਂ ਗਈਆਂ ਹਨ।ਸਕੂਲਾਂ ਵਿੱਚ 15 ਤੋਂ 18 ਸਾਲ ਤੱਕ ਦੇ 3469 ਬੱਚਿਆਂ ਨੂੰ ਵੈਕਸੀਨ ਲਗਾ ਦਿੱਤੀ ਗਈ ਹੈ।