Skip to content
Advertisement
ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਤਹਿਤ ਜਾਗਰੂਕਤਾ ਵੈਨ ਰਵਾਨਾ
ਦਵਿੰਦਰ ਡੀ.ਕੇ, ਲੁਧਿਆਣਾ, 14 ਦਸੰਬਰ 2021
ਸਿਵਲ ਸਰਜਨ ਡਾ.ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋ ਮੋਤੀਆ ਮੁਕਤ ਅਭਿਆਨ ਸਬੰਧੀ ਭੇਜੀ ਗਈ ਵੈਨ ਨੂੰ ਸਿਵਲ ਸਰਜਨ ਦਫਤਰ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਡਾ.ਸਿੰਘ ਨੇ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਮੋਤੀਏ ਅਤੇ ਅੱਖਾਂ ਦੇ ਦਾਨ ਸਬੰਧੀ ਜਾਗਰੂਕ ਕਰੇਗੀ। ਅੱਖਾਂ ਦਾ ਦਾਨ, ਮਹਾਂਦਾਨ ਮੰਨਿਆ ਜਾਂਦਾ ਹੈ ਅਤੇ ਜੇਕਰ ਕੋਈ ਵਿਅਕਤੀ ਆਪਣੀ ਮੌਤ ਤੋ ਬਾਅਦ ਆਪਣੀਆਂ ਅੱਖਾਂ ਦਾਨ ਕਰਦਾ ਹੈ ਤਾਂ ਉਹ ਕਿਸੇ ਨੇਤਰਹੀਣ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ।ਇਕ ਵਿਅਕਤੀ ਵਲੋ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਨੂੰ ਨਵੀ ਜਿੰਦਗੀ ਦੇ ਸਕਦੀਆਂ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋ ਜ਼ਿਲ੍ਹੇ ਭਰ ਵਿਚ 31 ਦਸੰਬਰ ਤੱਕ ਅੱਖਾਂ ਦੇ ਮੁਫਤ ਕੈਪ ਲਗਾਏ ਜਾ ਰਹੇ ਹਨ, ਇਸ ਦੌਰਾਨ ਚਿੱਟੇ ਮੋਤੀਏ ਤੋ ਪੀੜ੍ਹਤ ਵਿਅਕਤੀਆਂ ਦੇ ਮੁਫਤ ਅਪ੍ਰੇਸ਼ਨ ਕੀਤੇ ਜਾਣਗੇ ਅਤੇ ਕੈਪ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਉਪਰੰਤ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਅੱਖਾਂ ਵਿਭਾਗ ਦੇ ਨੋਡਲ ਅਫਸਰ ਡਾ. ਮਨੂੰ ਨੇ ਦੱਸਿਆ ਕਿ ਸੂਗਰ ਵਾਲੇ ਵਿਅਕਤੀਆਂ ਨੂੰ ਆਪਣਾ ਅੱਖਾਂ ਦਾ ਖਾਸ ਧਿਆਨ ਰੱਖਣ ਅਤੇ ਸੂਗਰ ਕਾਰਨ ਹੋਣ ਵਾਲੇ ਬੁਰੇ ਪ੍ਰਭਾਵਾਂ ਤੋ ਬਚਾਅ ਰੱਖਣ ਦੀ ਲੋੜ ਹੈ, ਸਮੇਂ ਸਿਰ ਅੱਖਾਂ ਦਾ ਚੈਕਅਪ ਕਰਵਾਉਦੇ ਰਹਿਣਾ ਚਾਹੀਦਾ ਹੈ।
ਅਖੀਰ ਵਿਚ ਡਾ. ਐਸ.ਪੀ. ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁਨੀਆਂ ਰੌਸ਼ਨ ਹੈ, ਆਪਣੀ ਅੱਖਾਂ ਦੀ ਰੌਸ਼ਨੀ ਬਚਾਉ।
Advertisement
Advertisement
error: Content is protected !!