ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ:- ਬਿਕਰਮਜੀਤ ਚਹਿਲ
ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ:- ਬਿਕਰਮਜੀਤ ਚਹਿਲ
- ਬਿਕਰਮਜੀਤ ਚਹਿਲ ਨੇ ਸਨੌਰ ਅਤੇ ਦੇਵੀਗੜ੍ਹ ਵਿਖੇ ਜਿੰਮਾ ਦਾ ਕੀਤਾ ਉਦਘਾਟਨ
ਰਾਜੇਸ਼ ਗੌਤਮ,ਸਨੌਰ,(ਪਟਿਆਲਾ ) 13 ਦਸੰਬਰ: 2021
ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਸਨੌਰ ਅਤੇ ਦੇਵੀਗੜ੍ਹ ਵਿਖੇ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੁਫਤ ਜਿੰਮਾਂ ਦਾ ਉਦਘਾਟਨ ਕਰਦੇ ਸਮੇਂ ਕੀਤਾ। ਉਹਨਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਹਲਕੇ ਵਿੱਚ ਨੌਜਵਾਨਾਂ ਵੱਲੋਂ ਕਸਰਤ ਅਤੇ ਸਿਹਤ ਸੰਭਾਲ ਲਈ ਨਵੇਂ ਜਿੰਮ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਮੁੱਖ ਰੱਖਦਿਆਂ ਇਹ ਮੁਫ਼ਤ ਜਿੰਮ ਖੋਲੇ ਗਏ ਹਨ। ਉਹਨਾਂ ਅਗੋਂ ਕਿਹਾ ਕਿ ਇਥੇ ਕੋਈ ਵੀ ਨੌਜਵਾਨ ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ ਆ ਕੇ ਇਹਨਾਂ ਜਿੰਮਾਂ ਵਿੱਚ ਮੁਫ਼ਤ ਕਸਰਤ ਕਰ ਸਕਦਾ ਹੈ। ਜਿਕਰਯੋਗ ਹੈ ਕਿ ਇਹਨਾਂ ਜਿੰਮਾਂ ਦੇ ਉਦਘਾਟਨ ਸਮੇਂ ਹਜਾਰਾਂ ਨੌਜਵਾਨਾਂ ਦਾ ਇਕੱਠ ਉਮੜ ਪਿਆ ਅਤੇ ਉਹਨਾਂ ਦੀ ਖੁਸ਼ੀਂ ਦਾ ਕੋਈ ਠਿਕਾਣਾ ਨਹੀਂ ਸੀ। ਬਿਕਰਮਜੀਤ ਚਹਿਲ ਨੇ ਹੋਰ ਦੱਸਿਆ ਕਿ ਇਸ ਹਲਕੇ ਵੱਲ ਪਹਿਲਾਂ ਕਿਸੇ ਵੀ ਸਿਆਸੀ ਆਗੂ ਨੇ ਧਿਆਨ ਨਹੀਂ ਦਿੱਤਾ। ਜਿਸ ਕਾਰਣ ਇਹ ਹਲਕਾ ਬਹੁਤ ਜਿਆਦਾ ਪੱਛੜਿਆ ਹੋਇਆ ਹੈ। ਉਹਨਾਂ ਅਗੋਂ ਕਿਹਾ ਕਿ ਉਹਨਾਂ ਨੇ ਨੌਜਵਾਨਾਂ ਦੀ ਸਿਹਤ ਸੰਭਾਲ ਲਈ ਅਤੇ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣ ਲਈ ਪਿੰਡ ਪਿੰਡ ਚ ਜਾ ਕੇ ਯੂਥ ਕਲੱਬਾਂ ਨੂੰ ਕ੍ਰਿਕਟ ਅਤੇ ਬਾਲੀਵਾਲ ਦੀ ਕਿੱਟਾਂ ਦੀ ਵੰਡ ਕੀਤੀ ਹੈ ਅਤੇ ਹਲਕੇ ਦੇ ਨੌਜਵਾਨਾਂ ਨੂੰ ਖੇਡਾਂ ‘ਚ ਰੁੱਚੀ ਲੈਣ ਲਈ ਪ੍ਰੇਰਿਤ ਕੀਤਾ ਹੈ। ਚਹਿਲ ਨੇ ਦੱਸਿਆ ਕਿ ਉਹਨਾਂ ਵੱਲੋਂ ਔਰਤਾਂ ਦੀ ਸਿਹਤ ਸੰਭਾਲ ਅਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਹ ਹਲਕਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇ। ਇਸ ਮੌਕੇ ਸਤਨਾਮ ਸਿੰਘ ਜੁਲਕਾ,ਨਿਰਮਲ ਜੁਲਕਾ,ਗੁਰਭੇਜ ਮਸੀਂਗਣ, ਰਾਜੂ ਜੁਲਕਾ,ਹਰਵਿੰਦਰ ਜੁਲਕਾ,ਹਰਮੀਤ ਸਿੰਘ ਠੁਕਰਾਲ, ਗੁਰਵੀਰ ਸਿੰਘ, ਆਤਮਜੀਤ ਸਿੰਘ,ਸੌਰਵਦੀਪ ਸਿੰਘ,ਜਗਧੀਰ ਸਿੰਘ,ਅਸ਼ੋਕ ਸ਼ਰਮਾ ਰਿਟਾ. ਏ ਪੀ.ਆਰ.ਓ, ਸੁਖਦਰਸ਼ਨ ਸਿੰਘ ਮਾਨ, ਹਰਜਿੰਦਰ ਸਿੰਘ,ਕਰੀਤ ਮਸੀਂਗਣ,ਰਾਮੂ ਦੂੰਦੀਮਾਜਰਾ, ਸੁਖਦੇਵ ਘੜਾਮ, ਹੈਪੀ ਜੁਲਕਾ, ਸੰਦੀਪ ਰਾਜਗੜ੍ਹ, ਖੁਸ਼ਬਿੰਦਰ ਭੁਨਰਹੇੜੀ ਤੋਂ ਇਲਾਵਾਂ ਹਜਾਰਾਂ ਦੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:- ਬਿਕਰਮਜੀਤ ਚਹਿਲ ਵੱਖ-ਵੱਖ ਪਿੰਡਾ ਵਿੱਚ ਮੁਫ਼ਤ ਜਿੰਮਾਂ ਦਾ ਉਦਘਾਟਨ ਕਰਦੇ ਹੋਏ।