ਸਿਵਲ ਹਸਪਤਾਲ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ
ਸਿਵਲ ਹਸਪਤਾਲ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ
ਰਵੀ ਸੈਣ,ਬਰਨਾਲਾ, 25 ਜਨਵਰੀ 2022
ਡਾਇਰੈਕਟਰ ਡਾ. ਬਲਿਹਾਰ ਸਿੰਘ ਅਤੇ ਜ਼ਿਲ੍ਹਾ ਹੋਮੀਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਅਸ਼ਦ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਬਰਨਾਲਾ ਵਿਖੇ ਅੱਜ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਡਿਸਪੈਂਸਰੀ ਵਿੱਚ ਆਏ ਹੋਏ ਮਰੀਜ਼ਾਂ ਨੂੰ ਦੱਸਿਆ ਗਿਆ ਕਿ ਵੋਟ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਵੇਲੇ ਮਾਸਕ ਪਾਉਣ ਅਤੇ ਦੂਰੀ ਬਣਾਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਕੋਵਿਡ-19 ਤੋਂ ਵੀ ਬਚਾਅ ਹੋ ਸਕੇ। ਇਸ ਮੌਕੇ ਡਾ. ਪਰਮਿੰਦਰ ਪੰਨੂੰ, ਡਾ. ਅਮਨਦੀਪ ਕੌਰ, ਗੁਲਸ਼ਨ ਕੁਮਾਰ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।