ਸਿਵਲ ਸਰਜਨ ਵੱਲੋਂ ਐਕਸ-ਰੇਅ ਮਸ਼ੀਨ ਦਾ ਉਦਘਾਟਨ
- ਤਪਦਿਕ ਦੇ ਮਰੀਜ਼ਾਂ ਲਈ ਲਾਹੇਵੰਦ ਹੋਵੇਗੀ ਇਹ ਮਸ਼ੀਨ- ਡਾ. ਪਰਮਿੰਦਰ ਕੌਰ
ਪਰਦੀਪ ਕਸਬਾ,ਸੰਗਰੂਰ, 6 ਦਸੰਬਰ 2021
ਤਪਦਿਕ (ਟੀ ਬੀ) ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਖੇ ਡਿਜੀਟਲ ਐਕਸ-ਰੇਅ ਮਸ਼ੀਨ ਸਥਾਪਿਤ ਕੀਤੀ ਗਈ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਇਸ ਐਕਸ-ਰੇਅ ਮਸ਼ੀਨ ਦਾ ਉਦਘਾਟਨ ਕੀਤਾ ਗਿਆ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਮਸ਼ੀਨ ਰਾਹੀਂ ਟੀ ਬੀ ਦੇ ਮਰੀਜ਼ਾਂ ਦੇ ਐਕਸ-ਰੇਅ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਸੁਵਿਧਾ ਪਹਿਲਾਂ ਵੀ ਟੀ ਬੀ ਦੇ ਮਰੀਜ਼ਾਂ ਲਈ ਉਪਲੱਬਧ ਹੈ ਪਰ ਹੁਣ ਇਹ ਮਸ਼ੀਨ ਵਿਸ਼ੇਸ਼ ਰੂਪ ਵਿੱਚ ਸਿਰਫ਼ ਟੀ.ਬੀ. ਦੇ ਮਰੀਜ਼ਾਂ ਲਈ ਹੀ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਸਥਾਪਤ ਹੋਣ ਨਾਲ ਟੀ.ਬੀ. ਦੇ ਮਰੀਜ਼ਾਂ ਨੂੰ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਟੀ ਬੀ ਦੇ ਮਰੀਜ਼ ਨੂੰ 500 ਰੁਪਏ ਪ੍ਰਤੀ ਮਹੀਨਾ ਖੁਰਾਕ ਲਈ ਵੀ ਦਿੱਤੇ ਜਾਂਦੇ ਹਨ ।
ਡਾ. ਵਿਕਾਸ ਧੀਰ ਨੇ ਦੱਸਿਆ ਕਿ 2025 ਤੱਕ ਟੀਬੀ ਦੇ ਖਾਤਮੇ ਲਈ ਸਿਹਤ ਮਹਿਕਮਾ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਟੀ ਬੀ ਦੇ ਮਰੀਜ਼ ਨੂੰ ਆਸ਼ਾ ਵਰਕਰ ਰਾਹੀਂ ਉਸ ਦੇ ਘਰ ਹੀ ਟੀ ਬੀ ਦੀ ਦਵਾਈ ਦਿੱਤੀ ਜਾਂਦੀ ਹੈ ।
ਇਸ ਮੌਕੇ ਡਾ ਨੈਨਸੀ ਗਰਗ, ਐਲ ਟੀ ਮੋਹਨ ਲਾਲ, ਫਾਰਮੇਸੀ ਅਫਸਰ ਰੰਜਨਾ ਗੁਪਤਾ, ਹਰਪ੍ਰੀਤ ਕੌਰ ਰੇਡੀਓਗ੍ਰਾਫਰ ਅਤੇ ਟੀ. ਬੀ. ਕਲੀਨਿਕ ਦਾ ਸਮੂਹ ਸਟਾਫ਼ ਹਾਜ਼ਰ ਸੀ ।