ਸਿਵਲ ਸਰਜਨ ਨੇ ਸਿਵਲ ਹਸਪਤਾਲ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
ਸਿਵਲ ਸਰਜਨ ਨੇ ਸਿਵਲ ਹਸਪਤਾਲ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
- ਡੀ.ਐਚ.ਫਿਰੋਜ਼ਪੁਰ ਵਿਖੇ ਲਗਾਇਆ ਖੂਦਾਨ ਕੈਂਪ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ,27 ਜਨਵਰੀ 2022
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਵੱਖ ਵੱਖ ਪ੍ਰਕਾਰ ਦੇ ਆਯੋਜਨ ਕੀਤੇ ਗਏ। ਇਸ ਅਵਸਰ ਤੇ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ਵੱਲੋਂ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ: ਅਰੋੜਾ ਨੇ ਸਟਾਫ ਨੂੰ ਆਪਣਾ ਕੰਮ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਸਟਾਫ ਨੂੰ ਕੋਵਿਡ ਵੈਕਸੀਨੇਸ਼ਨ ਦੀ ਸ਼ਤਪ੍ਰਤੀਸ਼ਤ ਪ੍ਰਾਪਤੀ ਕਰਨ ਲਈ ਕਿਹਾ।
ਉਨ੍ਹਾਂ ਜਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਜਾਰੀ ਹੈ ਜਿਸ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਕਾਰਗਰ ਉਪਾਅ ਹੈ।ਇਹ ਟੀਕਾਕਰਨ ਸੁਰੱਖਿਅਤ ਅਤੇ ਕਾਰਗਾਰ ਹੈ। ਵੈਕਸੀਨੈਸ਼ਨ ਦੇ ਨਾਲ ਕੋਵਿਡ ਪ੍ਰੋਟੋਕਾਲ ਦੀ ਪਾਲਨਾ ਵੀ ਜਰੂਰੀਹੈ। ਜਿਸ ਵਿੱਚ ਸਮਾਜਿਕ ਦੂਰੀ,ਮਾਸਕ ਪਹਿਨਣਾ,ਅਤੇ ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਣਾ ਸ਼ਾਮਿਲ ਹਨ। ਸਿਵਲ ਸਰਜਨ ਨੇ ਸਿਵਲ ਹਸਪਤਾਲ ਵਿਖੇ ਬਲੈਸਿੰਗ ਫਾਊਂਡੇਸ਼ਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਲਗਾਏ ਗਏ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਉਦਘਾਟਨ ਵੀ ਕੀਤਾ। ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ:ਰਾਜਿੰਦਰ ਮਨਚੰਦਾ,ਸਹਾਇਕ ਸਿਵਲ ਸਰਜਨ ਡਾ:ਸੁਸ਼ਮਾ ਠੱਕਰ,ਐਸ.ਐਮ.ਓ.ਡਾ:ਭੁਪਿੰਦਰਜੀਤ ਕੌਰ,ਬਲੈਸਿੰਗ ਫਾਊਂਡੇਸ਼ਨ ਦੇ ਵਿਕਾਸ ਸਾਹਨੀ,ਰੌਸ਼ਨ ਸਿੱਧੂ,ਲਵਲੀ ਚਾਵਲਾ,ਬਲੱਡ ਬੈਂਕ ਦੇ ਡਾ: ਡਿਸ਼ਵਿਨ ਬਾਜਵਾ, ਵਿਕਾਸ ਕਾਲੜਾ ਅਤੇ ਪਰਮਵੀਰ ਮੌਂਗਾ ਆਦਿ ਹਾਜਿਰ ਸਨ।