ਸਾਬਕਾ ਕੌਂਸਲਰ ਮਨੀਸ਼ ਧਵਨ ਦੀ ਰਾਣਾ ਸੋਢੀ ਨੇ ਭਾਜਪਾ ਵਿੱਚ ਕਰਵਾਈ ਘਰ ਵਾਪਸੀ
ਸਾਬਕਾ ਕੌਂਸਲਰ ਮਨੀਸ਼ ਧਵਨ ਦੀ ਰਾਣਾ ਸੋਢੀ ਨੇ ਭਾਜਪਾ ਵਿੱਚ ਕਰਵਾਈ ਘਰ ਵਾਪਸੀ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 6 ਫਰਵਰੀ 2022
ਭਾਜਪਾ ਨੂੰ ਸ਼ਹਿਰ ਵਿੱਚ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸਾਬਕਾ ਕੌਂਸਲਰ ਮਨੀਸ਼ ਧਵਨ ਨੂੰ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਸੋਢੀ ਨੇ ਮਨੀਸ਼ ਦੇ ਘਰ ਜਾ ਕੇ ਉਸ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਘਰ ਵਾਪਸੀ ਕਰਵਾਈ। ਸੋਢੀ ਨੇ ਕਿਹਾ ਕਿ ਮਨੀਸ਼ ਧਵਨ ਪਹਿਲੇ ਦਿਨ ਤੋਂ ਹੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਪਾਰਟੀ ਨੂੰ ਹਮੇਸ਼ਾ ਮਾਣ ਦਿਵਾਇਆ ਹੈ। ਸੋਢੀ ਨੇ ਮਨੀਸ਼ ਧਵਨ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦਾ ਪਾਰਟੀ ‘ਚ ਸਵਾਗਤ ਕੀਤਾ ਹੈ।
ਸੋਢੀ ਨੇ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਪਿਛਲੇ ਪੰਜ ਸਾਲਾਂ ਤੋਂ ਗੁੰਡਾਗਰਦੀ ਅਤੇ ਝੂਠੇ ਪਰਚੇ ਦਰਜ ਕਰਵਾਉਣ ਵਾਲਿਆਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ 5 ਸਾਲ ਜਨਤਾ ‘ਤੇ ਜ਼ੁਲਮ ਕਰਨ ਵਾਲੇ ਹੁਣ ਕਿਸ ਮੂੰਹ ਨਾਲ ਜਨਤਾ ਦੀ ਕਚਹਿਰੀ ‘ਚ ਵੋਟਾਂ ਮੰਗਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀਆਂ ਨੇ ਵਿਕਾਸ ਦੀ ਇਸ ਲਹਿਰ ਨੂੰ ਹਲਕੇ ਵਿੱਚ ਲਿਆਂਦਾ ਹੁੰਦਾ ਤਾਂ ਅੱਜ ਵੋਟਾਂ ਲਈ ਘਰ-ਘਰ ਭਟਕਣਾ ਨਾ ਪੈਂਦਾ। ਰਾਣਾ ਸੋਢੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ‘ਤੇ ਸਾਰਿਆਂ ‘ਤੇ ਦਰਜ ਝੂਠੇ ਪਰਚੇ ਰੱਦ ਕਰਨ ਤੋਂ ਇਲਾਵਾ ਗੁੰਡਿਆਂ ਨੂੰ ਸ਼ਹਿਰ ‘ਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕ ਅਮਨ ਪਸੰਦ ਲੋਕ ਹਨ, ਪਰ ਕੁਝ ਗੁੰਡਿਆਂ ਨੇ ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਲੋਕ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਸਾਬਕਾ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਡੀਪੀ ਚੰਦਨ ਆਦਿ ਹਾਜ਼ਰ ਸਨ।