ਸ਼ਹੀਦੀ ਸਭਾ ਦੌਰਾਨ ਬੱਚਿਆਂ ਲਈ ਬਣਾਇਆ ਵਿਸ਼ੇ਼ਸ ਬਾਲ ਸਹਾਇਤਾ ਕੇਂਦਰ
ਸ਼ਹੀਦੀ ਸਭਾ ਦੌਰਾਨ ਬੱਚਿਆਂ ਲਈ ਬਣਾਇਆ ਵਿਸ਼ੇ਼ਸ ਬਾਲ ਸਹਾਇਤਾ ਕੇਂਦਰ
– ਮਾਤਾ ਪਿਤਾ ਨੂੰ ਭੀੜ ਦੌਰਾਨ ਬੱਚਿਆ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕੀਤਾ ਪ੍ਰੇਰਿਤ
– ਤਿੰਨ ਰੋਜ਼ਾ ਕੇਂਦਰ ਦਾ ਡੀ.ਸੀ. ਨੇ ਲਿਆ ਜਾਇਜ਼ਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 26 ਦਸੰਬਰ:2021
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 07 ਤੇ 09 ਸਾਲ ਦੀ ਨਿਆਣੀ ਉਮਰ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਬੱਚਿਆਂ ਦੇ ਹੱਕਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਵਿਸ਼ੇਸ਼ ਬਾਲ ਸਹਾਇਤਾ ਕੇਂਦਰ ਸਥਾਪਤ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਅਧਿਕਾਰੀਆਂ ਵੱਲੋਂ ਜਾਗਰੂਕ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਬਾਲ ਸਹਾਇਤਾ ਕੇਂਦਰ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਡਿਪਟੀ ਕਮਿਸ਼ਨਰ
ਦੱਸਿਆ ਕਿ ਜਿਲ੍ਹੇ ਵਿੱਚ ਬਾਲ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਿਲਡਰਨ ਵੱਲੋਂ ਕਿਸੇ ਇੱਕਠ ਦੌਰਾਨ ਬੱਚਿਆ ਦੀ ਸੁਰੱਖਿਆ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ ਹਨ ਜਿਸਦੇ ਚਲਦੇ ਇਸ ਬਾਲ ਸਹਾਇਤਾ ਕੇਦਰ ਤੇ ਮਾਪਿਆ ਨੂੰ ਬੱਚਿਆ ਦਾ ਵਿਸ਼ੇਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜਿਹੜੇ ਛੋਟੇ ਬੱਚਿਆ ਨੂੰ ਆਪਣੇ ਮਾਪਿਆ ਦੇ ਮੋਬਾਇਲ ਨੰਬਰ ਨਹੀ ਪਤਾ ਉਹਨਾ ਦੇ ਹੱਥਾਂ ’ਤੇ ਮੋਬਾਇਲ ਨੰਬਰ ਲਿਖੇ ਗਏ ਤਾ ਜੋ ਕਿਸੇ ਮੁਸ਼ਕਿਲ ਘੜੀ ਵਿੱਚ ਬੱਚੇ ਗੁਆਚਣ ਨਾ ਤੇ ਉਸ ਨੰਬਰ ਨਾਲ ਬੱਚੇ ਦੇ ਮਾਪਿਆ ਨਾਲ ਸੰਪਰਕ ਕੀਤਾ ਜਾ ਸਕੇ।
ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋ ਇਸ ਬਾਲ ਸਹਾਇਤਾ ਕੇਂਦਰ ਵਿੱਚ ਬਤੋਰ ਵਲੰਟੀਅਰ ਆਪਣੀਆ ਸੇਵਾਵਾਂ ਨਿਭਾਉਣ ਲਈ ਕੁੱਝ ਵਿਦਿਆਥੀਆ ਦੀ ਮੰਗ ਕੀਤੀ ਗਈ ਸੀ। ਸੋ ਉਹਨਾਂ ਵੱਲੋ 13 ਵਲੰਟੀਅਰ ਬਾਲ ਸਹਾਇਤਾ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਭੇਜੇ ਗਏ। ਸ਼੍ਰੀ ਮਹਿਮੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਯੂਨਿਟ ਵੱਲੋਂ ਬਾਲ ਮਜਦੂਰੀ ਅਤੇ ਬਾਲ ਭਿਖਿਆ ਸਬੰਧੀ ਸਖਤਾਈ ਕਰਨ ਤੇ ਇਸ ਵਾਰ ਬਾਲ ਮਜਦੂਰੀ ਅਤੇ ਬਾਲ ਭਿਖਿਆ ਦੇ ਕੇਸ ਨਾਮਾਤਰ ਹੀ ਸਾਹਮਣੇ ਆਏ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਮਿਸ ਅਨੂਪ੍ਰੀਤਾ ਜ਼ੋਹਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਸ਼ੋਕ ਕੁਮਾਰ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਹਰਕਵਲਜੀਤ ਸਿੰਘ, ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਮੂਹ ਸਟਾਫ, ਬਾਲ ਭਲਾਈ ਕਮੇਟੀ ਅਤੇ ਰੀਮਟ ਯੂਨੀਵਰਸੀਟੀ ਦੇ ਵਿਦਿਆਰਥੀ ਬਤੋਰ ਵਲੰਟੀਅਰ ਹਾਜ਼ਰ ਸਨ।