Skip to content
Advertisement
ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਦੋ ਮੈਡੀਕਲ ਕੈਂਪਾਂ ਦੌਰਾਨ 1025 ਲੋੜਵੰਦਾਂ ਨੇ ਲਾਭ ਉਠਾਇਆ
ਸੰਗਰੂਰ , 26 ਨਵੰਬਰ:
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਸਵ. ਸ੍ਰੀ ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਅੱਜ ਪੰਚਾਇਤ ਭਵਨ ਭੜੋ ਅਤੇ ਬਾਬਾ ਪੋਥੀ ਵਾਲਾ ਘਾਬਦਾਂ ਵਿਖੇ ਚਮੜੀ, ਮੈਡੀਸਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ
ਸ਼੍ਰੀ ਮੋਹਿਲ ਸਿੰਗਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਵੀ ਕੀਤੇ ਗਏ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ। ਭੜੋ ਵਿਚ ਲੱਗੇ ਕੈਂਪ ਦੌਰਾਨ 560 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ 39 ਦੇ ਨਾਂ ਅਪਰੇਸ਼ਨ ਲਈ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਾਬਾ ਪੋਥੀ ਵਾਲਾ ਘਾਬਦਾਂ ਵਿਚ 465 ਮਰੀਜ਼ਾਂ ਨੇ ਓ ਪੀ ਡੀ ਸੇਵਾ ਦਾ ਲਾਭ ਉਠਾਇਆ ਜਦੋਂ ਕਿ 37 ਦੇ ਨਾਮ ਅਪਰੇਸ਼ਨ ਲਈ ਦਰਜ ਕੀਤੇ ਗਏ।
Advertisement
Advertisement
error: Content is protected !!