ਸਵ. ਸਮਾਜ ਸੇਵਿਕਾ ਸ਼ੈਲੀ ਬਾਂਸਲ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ
ਸਵ. ਸਮਾਜ ਸੇਵਿਕਾ ਸ਼ੈਲੀ ਬਾਂਸਲ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ
ਰਿਚਾ ਨਾਗਪਾਲ,ਪਟਿਆਲਾ : 07 ਜਨਵਰੀ 2022
ਉਘੇ ਸਮਾਜ ਸੇਵੀ ਬੀਰ ਜੀ ਸ਼ਮਸ਼ਾਨਘਾਟ ਦੇ ਚੇਅਰਮੈਨ, ਸ੍ਰੀ ਹਨੂੰਮਾਨ ਮੰਦਿਰ ਦੇ ਟਰੱਸਟੀ, ਅਗਰਵਾਲ ਸਭਾ ਦੇ ਮੀਤ ਪ੍ਰਧਾਨ ਅਤੇ ਵੀਰ ਹਕੀਕਤ ਰਾਏ ਸਕੂਲ ਦੇ ਕਾਰਜਕਾਰਨੀ ਮੈਂਬਰ ਰਾਜੀਵ ਬਾਂਸਲ ਦੀ ਧਰਮ ਪਤਨੀ ਉਘੀ ਸਮਾਜ ਸੇਵਿਕਾ ਸਵ. ਸ਼੍ਰੀ ਸ਼ੈਲੀ ਬਾਂਸਲ ਨੂੰ ਅੱਜ ਉਨ੍ਹਾਂ ਦੀ ਅੰਤਿਮ ਰਸਮ ਕਿਰਿਆ ’ਤੇ ਪਟਿਆਲਾ ਸ਼ਹਿਰ ਦੇ ਹਜ਼ਾਰਾਂ ਲੋਕਾਂ, ਰਾਜਨੀਤਕ ਆਗੂਆਂ, ਸਮਾਜਿਕ ਆਗੂਆਂ, ਧਾਰਮਿਕ ਆਗੂਆਂ, ਵਪਾਰੀਆਂ, ਪੱਤਰਕਾਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਪਹੁੰਚ ਕੇ ਨਿਮਨ ਸ਼ਰਧਾਂਜਲੀ ਭੇਂਟ ਕੀਤੀ ਅਤੇ ਰਾਜੀਵ ਬਾਂਸਲ ਨੂੰ ਹੌਂਸਲਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿਚ ਸਮੁੱਚਾ ਪਟਿਆਲਾ ਸ਼ਹਿਰ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਜਿੰਮਖਾਨਾ ਕਲੱਬ ਦੇ ਪ੍ਰਧਾਨ ਡਾ. ਸੁਧੀਰ ਵਰਮਾ, ਐਲ. ਆਰ. ਗੁਪਤਾ, ਰੋਟਰੀ ਕਲੱਬ ਦੇ ਪ੍ਰਧਾਨ ਤਰਸੇਮ ਬਾਂਸਲ, ਪੀ. ਐਲ. ਸੀ. ਦੇ ਪ੍ਰਧਾਨ ਕੇ. ਕੇ. ਮਲਹੋਤਰਾ, ਵੀਰ ਹਕੀਕਤ ਰਾਏ ਸਕੂਲ ਦੇ ਪ੍ਰਧਾਨ ਵਿਪਨ ਸ਼ਰਮਾ, ਐਸ. ਡੀ. ਐਸ. ਈ. ਸਕੂਲ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸਮਾਜ ਸੇਵਕ ਹਰਪ੍ਰੀਤ ਸੰਧੂ, ਆਪ ਆਗੂ ਸੌਰਵ ਜੈਨ, ਜਿੰਮਖਾਨਾ ਕਲੱਬ ਦੇ ਸਕੱਤਰ ਵਿਨੋਦ ਸ਼ਰਮਾ, ਮੀਤ ਪ੍ਰਧਾਨ ਦੇਵੀ ਦਿਆਲ ਗੋਇਲ, ਸ੍ਰੀ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲ ਦੇ ਪ੍ਰਧਾਨ ਅਨੀਸ਼ ਮੰਗਲਾ, ਅਨਿਲ ਮੰਗਲਾ, ਮਾਨਿਕ ਰਾਜ ਸਿੰਗਲਾ, ਸ਼ਿਵ ਸੈਨਾ ਹਿੰਦੁਸਤਾਨ ਤੋਂ ਪਵਨ ਗੁਪਤਾ, ਹਿੰਦੂ ਸਮਾਜ ਦੇ ਆਗੂ ਹਰੀਸ਼ ਸਿੰਗਲਾ, ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਤੋਂ ਇਲਾਵਾ ਫੋਕਲ ਪੁਆਇੰਟ ਐਸੋਸੀਏਸ਼ਨ, ਜਨਹਿਤ ਸੇਵਾ ਸੰਮਤੀ, ਸ਼ਿਵ ਮੰਦਿਰ ਕਮੇਟੀ, ਸ੍ਰੀ ਭਾਰਤੀ ਸੇਵਾ ਸੰਮਤੀ, ਐਜੂਕੇਸ਼ਨ ਰਿਲੀਫ ਐਂਡ ਵੈਲਫੇਅਰ ਸੁਸਾਇਟੀ, ਐਸ. ਡੀ. ਐਸ. ਈ. ਸਭਾ ਤੋਂ ਪਹੁੰਚੇ ਵੱਖ-ਵੱਖ ਸਮਾਜਿਕ ਆਗੂਆਂ ਨੇ ਸ਼ੋਕ ਸਭਾ ਵਿਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।