ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ
ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ
ਰਵੀ ਸੈਣ,ਬਰਨਾਲਾ 19 ਜਨਵਰੀ 2022
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੈਅਰਮੈਨ ਅੇੈਸ ਪੀ ਸਿੰਘ ਓਬਰਾਏ ਵੱਲੋ ਲੱਖਾ ਹੀ ਲੌੜਮੰਦ ਲੋਕਾ ਦੀ ਮੱਦਦ ਕੀਤੀ ਜਾਦੀ ਹੈ। ਜਿਲ੍ਹਾ ਬਰਨਾਲਾ ਅੰਦਰ ਭੀ ਸੈਕੜੇ ਵਿਧਵਾਵਾ ਨੂੰ ਅਤੇ ਅਪਹਾਜਾ ਨੂੰ ਲੱਖਾ ਰੁਪਏ ਵਿਤਰਨ ਕੀਤੇ ਜਾਦੇ ਹਨ। ਅੱਜ ਓਹਨਾ ਵੱਲੋ ਭੇਜੇ ਪੈਨਸਨਾ ਦੇ ਚੈਕ ਸੰਸਥਾ ਦੇ ਜਿਲਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ 20 ਲੌੜਮੰਦਾ ਨੂੰ ਵਿਤਰਨ ਕੀਤੇ ਸਿੱਧੂ ਨੇ ਦੱਸਿਆ ਕੇ ਸੰਸਥਾ ਵੱਲੋ ਗਰੀਬ ਕੁੱੜੀਆ ਦੇ ਵਿਆਹ ਭੀ ਕੀਤੇ ਜਾਦੇ ਹਨ,ਜਿਨਾ ਨੂੰ ਵਿਆਹ ਮੋਕੇ ਲੋੜੀਦਾ ਜਰੂਰੀ ਘਰੇਲੂ ਸਮਾਨ ਭੀ ਦਿੱਤਾ ਜਾਦਾ ਹੈ। ਲੋੜਮੰਦ ਇਹ ਸੁਵਿਦਾ ਲੈਣ ਲਈ ਸਾਡੇ ਨਾਲ ਸਪਰਕ ਕਰ ਸਕਦੇ ਹਨ । ਇਸ ਮੌਕੇ ਬਲਵਿੰਦਰ ਢੀਡਸਾ ਸੁਰਿਦਰ ਵਾਤਿਸ ਸੂਬੇਦਾਰ ਸਰਭਜੀਤ ਸਿੰਘ ਜਥੇਦਾਰ ਸੁਖਦਰਸਨ ਸਿੰਘ ਕੁਲਵਿੰਦਰ ਸਿੰਘ ਵਿਸਾਲ ਸਰਮਾ ਨਛੱਤਰ ਸਿੰਘ ਲਖਵਿੰਦਰ ਸਿੰਘ ਅਤੇ ਹੋਰ ਮੈਬਰ ਹਾਜਰ ਸਨ।