Skip to content
Advertisement
ਸਮੇਂ ਸਿਰ ਜਾਗਰੂਕ ਹੋਣ ਨਾਲ ਕੈਂਸਰ ਦਾ ਹੋ ਸਕਦਾ ਹੈ ਕੰਟਰੋਲ- ਸਿਵਲ ਸਰਜਨ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 4 ਫਰਵਰੀ 2022
ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਟ ਅਤੇ ਬੈਨਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕੈਂਸਰ ਬੇਸ਼ਕ ਬਹੁਤ ਖ਼ਤਰਨਾਕ ਤੇ ਜਾਨ ਲੇਵਾ ਬਿਮਾਰੀ ਹੈ ਪਰ ਸਮੇਂ ਸਿਰ ਜਾਗਰੂਕ ਹੋ ਕੇ ਇਸਦੀ ਜਾਂਚ ਤੇ ਇਲਾਜ ਕਰਵਾ ਕੇ ਕੰਟਰੋਲ ਕਰ ਸਕਦੇ ਹਾਂ।
ਉਨਾਂ ਨੇ ਕਿਹਾ ਕਿ ਜੇ ਛਾਤੀ ਵਿੱਚ ਗਿਲਟੀ, ਲਗਾਤਰ ਖੰਗ ਅਤੇ ਆਵਾਜ਼ ਵਿਚ ਭਾਰੀ ਪਣ, ਮਹਾਵਾਰੀ ਦੌਰਾਨ ਜਾ ਬਾਅਦ ਵਿੱਚ ਬਹੁਤ ਜਿਆਦਾ ਖੂਨ ਦਾ ਵਗਣਾ, ਮੂੰਹ ਵਿੱਚ ਨਾ ਠੀਕ ਹੋਣ ਵਾਲੇ ਛਾਲੇ ਹੋਣਾ ਆਦਿ ਕੈਂਸਰ ਹੋਣ ਦੀਆਂ ਮੁਢਲੀਆਂ ਨਿਸ਼ਾਨੀਆਂ ਹਨ। ਉਨਾਂ ਨੇ ਦੱਸਿਆ ਕਿ ਉਪਰੋਕਤ ਨਿਸ਼ਾਨੀਆਂ ਹੋਣ ਦੇ ਕਾਰਨ ਸ਼ਰਾਬ ਦਾ ਜਿਆਦਾ ਸੇਵਨ ਅਤੇ ਤੰਬਾਕੂ ਬੀੜੀ ਸਿਗਰੇਟ ਦੀ ਵਰਤੋਂ ਕਰਨਾ, ਫ਼ਸਲਾਂ ਉੱਤੇ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਅਤੇ ਕੈਂਸਰ ਦੀ ਸਮੇਂ ਸਿਰ ਜਾਂਚ ਤੇ ਇਲਾਜ਼ ਨਾ ਕਰਾਉਣਾ।
ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਸਿਹਤਮੰਦ ਖ਼ੁਰਾਕ, ਜੇਕਰ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਗੀਲਟੀ ਜਾ ਗੰਡ ਜਾ ਅਣਚਾਹੀ ਰਸੌਲੀ ਦਾ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਤੇ ਇਲਾਜ਼ ਕਰਾਉਣਾ, ਔਰਤਾਂ ਵਿੱਚ ਮਾਹਵਾਰੀ ਦੇ ਲਛੱਣ ਬਦਲਣ ਤੇ ਤੁਰੰਤ ਡਾਕਟਰੀ ਸਲਾਹ ਲੈਣਾ, ਤੰਬਾਕੂ ਸ਼ਰਾਬ ਜਾ ਕਿਸੇ ਵੀ ਤਰਾਂ ਦੇ ਨਸ਼ੇ ਦਾ ਸੇਵਨ ਨਾ ਕਰਨਾ। ਉਨ੍ਹਾਂ ਦੱਸਿਆ ਕਿ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਹੇਜ ਕਰ ਕੇ ਸਮੇਂ ਸਿਰ ਡਾਕਟਰੀ ਜਾਂਚ ਕਰਾਂਦੇ ਰਹੀਏ ਤਾਂ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਤੇ ਜ਼ਿਲਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਦੱਸਿਆ ਕਿ ਕੈਂਸਰ ਦੇ ਇਲਾਜ ਲਈ ਸਿਹਤ ਵਿਭਾਗ ਵਲੋ ਮਰੀਜਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪਿੱਛਲੇ ਇਕ ਸਾਲ ਵਿਚ 45 ਮਰੀਜਾਂ ਨੂੰ ਇਹ ਸਹਾਇਤਾ ਕੈਸ਼ਲੈਸ ਇਲਾਜ਼ ਦੇ ਤੌਰ ਤੇ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਡਾ ਸਰਬਿੰਦਰ ਏ ਸੀ ਐਸ, ਡਾ ਕਵਿਤਾ ਸਿੰਘ ਡੀ ਐੱਫ ਪੀ ਓ, ਡਾ ਰਿੰਕੂ ਚਾਵਲ ਤੇ ਸੁਖਦੇਵ ਸਿੰਘ ਬੀ ਸੀ ਸੀ ਫੇਸਿਲੀਟੇਟਰ ਹਾਜ਼ਰ ਸਨ।
Advertisement
Advertisement
error: Content is protected !!