ਸਨੌਰ ਹਲਕੇ ਦੇ ਉਮੀਦਵਾਰ ਬਿਕਰਮ ਚਹਿਲ ਨੂੰ ਮਿਲਿਆ ਜਬਰਦਸਤ ਹੁੰਗਾਰਾ
ਸਨੌਰ ਹਲਕੇ ਦੇ ਉਮੀਦਵਾਰ ਬਿਕਰਮ ਚਹਿਲ ਨੂੰ ਮਿਲਿਆ ਜਬਰਦਸਤ ਹੁੰਗਾਰਾ
- ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਿੰਮੀ ਡਕਾਲਾ ਵੱਲੋਂ ਹਿਮਾਇਤ ਦਾ ਐਲਾਨ
ਰਾਜੇਸ਼ ਗੌਤਮ,ਸਨੌਰ (ਪਟਿਆਲਾ), 18 ਫਰਵਰੀ 2022
ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਯੂਥ ਕਾਂਗਰਸ ਦੇ ਚੁਣੇ ਹੋਣੇ ਜਨਰਲ ਸਕੱਤਰ ਜਿੰਮੀ ਡਕਾਲਾ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਜਿੰਮੀ ਡਕਾਲਾ ਨੇ ਕਿਹਾ ਕਿ ਬਿਕਰਮ ਚਹਿਲ ਦੀ ਸਨੌਰ ਹਲਕੇ ਤੋਂ ਜਿੱਤ ਯਕੀਨੀ ਕਰਨ ਲਈ ਉਹ ਦਿਨ ਰਾਤ ਇਕ ਕਰ ਦੇਣਗੇ। ਅੱਜ ਜਿੰਮੀ ਢਕਾਲਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਅਤੇ ਸਨੌਰ ਹਲਕੇ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਚਹਿਲ ਦੀ ਹਾਜ਼ਰੀ ਵਿੱਚ ਪੰਜਾਬ ਲੋਕ ਕਾਂਗਰਸ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ। ਬਿਕਰਮ ਚਹਿਲ ਦੇ ਸੋਸ਼ਲ ਕੰਮਾਂ ਨੁੰ ਦੇਖਦੇ ਹੋਏ ਹੋਰ ਪਾਰਟੀਆਂ ਦੇ ਲੋਕ ਲਗਾਤਾਰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ।