ਸਨੌਰ ’ਚ ਆਮ ਆਦਮੀ ਪਾਰਟੀ ਨੂੰ ਝਟਕਾ, ਸਰਕਲ ਪ੍ਰਧਾਨ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ
ਸਨੌਰ ’ਚ ਆਮ ਆਦਮੀ ਪਾਰਟੀ ਨੂੰ ਝਟਕਾ, ਸਰਕਲ ਪ੍ਰਧਾਨ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ
ਰਿਚਾ ਨਾਗਪਾਲ,ਪਟਿਆਲਾ, 16 ਫਰਵਰੀ 2022
ਸਨੌਰ ਹਲਕੇ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਵਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਭਰਵਾਂ ਹੁੰਗਾਰਾਂ ਦਿੰਦੇ ਹੋਏ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਭਾਂਖਰ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਭਾਂਖਰ ਆਪਣੇ ਸਾਥੀਆਂ ਸਮੇਤ ਵਿਕਰਮਜੀਤਇੰਦਰ ਸਿੰਘ ਚਹਿਲ ਦੀ ਧਰਮ ਪਤਨੀ ਬੀਬਾ ਕਮਲਜੀਤ ਕੌਰ ਚਹਿਲ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ (ਪੀ. ਐਲ. ਸੀ.) ਵਿਚ ਸ਼ਾਮਲ ਹੋਏ। ਬੀਬਾ ਚਹਿਲ ਨੇ ਗੁਰਮੇਲ ਸਿੰਘ ਭਾਂਖਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਵਰਨਣਯੋਗ ਹੈ ਕਿ ਬਿਕਰਮ ਚਹਿਲ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਉਹਨਾਂ ਦਾ ਵਿਧਾਨ ਸਭਾ ਚੋਣਾਂ ਲਈ ਭਰਪੂਰ ਸਮਰਥਨ ਕਰ ਰਹੇ ਹਨ, ਕਈ ਰਾਜਨੀਤਿਕ ਪਾਰਟੀਆਂ ਦੇ ਵੱਡੇ ਆਗੂ ਤੇ ਹੋਰ ਵਰਕਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਦੱਸ ਦੱਈਏ ਕਿ ਬਿਕਰਮ ਚਹਿਲ ਸਨੌਰ ਹਲਕੇ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ, ਜਿਸ ਦੇ ਸਦਕਾ ਹੀ ਹਲਕੇ ਤੇ ਹਰ ਵਰਗ ਬਜੁਰਗਾਂ ,ਨੌਜਵਾਨਾਂ ਤੇ ਔਰਤਾਂ ਵਿੱਚ ਬਿਕਰਮ ਚਹਿਲ ਦੀ ਚੋਣ ਮੁਹਿੰਮ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਬੀਬਾ ਕਮਲਜੀਤ ਕੌਰ ਚਹਿਲ ਨੇ ਕਿਹਾ ਕਿ ਵਿਕਰਮ ਚਹਿਲ ਵਿਚ ਸਮਾਜ ਸੇਵਾ ਦਾ ਵੱਡਾ ਜਜਬਾ ਹੈ। ਉਹ ਇਸ ਹਲਕੇ ਦੀ ਨੁਹਾਰ ਬਦਲਣਾ ਚਾਹੁੰਦੇ ਹਨ। ਵਿਕਰਮ ਚਹਿਲ ਰਾਜਨੀਤੀ ਨੂੰ ਰਵਾਇਤੀ ਪਾਰਟੀਆਂ ਦੇ ਆਗੂਆਂ ਵਾਂਗ ਵਪਾਰ ਨਹੀਂ ਮੰਨਦੇ ਸਗੋਂ ਸੇਵਾ ਦਾ ਸਾਧਨ ਮੰਨਦੇ ਹਨ। ਚਹਿਲ ਪਰਿਵਾਰ ’ਤੇ ਪ੍ਰਮਾਤਮਾ ਦੀ ਵੱਡੀ ਕ੍ਰਿਪਾ ਹੈ ਅਤੇ ਪਰਿਵਾਰ ਦਾ ਆਪਣਾ ਵੱਡਾ ਕਾਰੋਬਾਰ ਹੈ, ਜਿਸ ਕਰਕੇ ਚਹਿਲ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਮੰਨ ਕੇ ਇਸ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਜਾਵੇਗੀ ਅਤੇ ਚਹਿਲ ਪਰਿਵਾਰ ਨਿੱਜੀ ਪੱਧਰ ’ਤੇ ਸਮਾਜ ਸੇਵਾ ਦੇ ਕਾਰਜ ਚੋਣਾਂ ਤੋਂ ਬਾਅਦ ਵੀ ਜਾਰੀ ਰੱਖੇਗਾ। ਹਲਕਾ ਸਨੌਰ ਦੇ ਲੋਕਾਂ ਨਾਲ ਚਹਿਲ ਪਰਿਵਾਰ ਦਾ ਪਰਿਵਾਰਕ ਰਿਸ਼ਤਾ ਬਣ ਗਿਆ ਹੈ ਜੋ ਕਿ ਸਾਰੀ ਉਮਰ ਚੱਲੇਗਾ।