ਪਰਮਜੀਤ ਸਿੰਘ ਪੰਮਾ , 6 ਮਾਰਚ 2022 ( ਸ੍ਰੀ ਚਮਕੌਰ ਸਾਹਿਬ )
ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਜਗਤਪੁਰ ਦੇ ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੋਰਾਂ ਦੇ ਗਰੋਹ ਨੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਦਮ ਕਰਿਆ ਹੋਇਆ ਸੀ ਤੇ ਵਾਰ ਵਾਰ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਦੁਕਾਨਦਾਰ ਪੁਲੀਸ ਕੰਪਲੀਟ ਕਰਕੇ ਬੜੇ ਪ੍ਰੇਸ਼ਾਨ ਹੋ ਚੁੱਕੇ ਸਨ ਪ੍ਰਸ਼ਾਸਨ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਚੋਰਾਂ ਨੂੰ ਆਪ ਹੀ ਫੜਨ ਦਾ ਤਰੀਕਾ ਲੱਭਿਆ ਪਿੰਡ ਜਗਤਪੁਰ ਬੇਲਾ ਰੂਪਨਗਰ ਮਾਰਗ ਦੇ ਉੱਪਰ ਬਣੇ ਹੋਏ ਸ਼ਰਾਬ ਦੇ ਠੇਕੇ ਦੇ ਸਾਹਮਣੇ ਚੋਰਾਂ ਦੇ ਗਰੋਹ ਦੇ ਇੱਕ ਵਿਅਕਤੀ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਜਟਾਣਾ ਨੂੰ ਪਿੰਡ ਵਾਸੀਆਂ ਦੇ ਵੱਲੋਂ ਰੰਗੇ ਹੱਥੀਂ ਚੋਰੀ ਕਰਦੇ ਹੋਏ ਫੜਿਆ ਅਤੇ ਬੇਲਾ ਚੌਕੀ ਇੰਚਾਰਜ ਛਿੰਦਰਪਾਲ ਦੇ ਹਵਾਲੇ ਕਰ ਦਿੱਤਾ ਅਤੇ ਉੱਥੇ ਉਸ ਨੇ ਪੁੱਛ ਪੜਤਾਲ ਤੋਂ ਬਾਅਦ ਕਬੂਲ ਕੀਤਾ ਕਿ ਸਾਡੇ ਵੱਲੋਂ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ
ਅਤੇ ਉੱਥੇ ਪਹੁੰਚੇ ਪਿੰਡ ਵਾਸੀ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਚੋਰਾਂ ਦੇ ਵੱਲੋਂ ਸਟਰੀਟ ਲਾਈਟਾਂ ਦੀਆਂ ਬੈਟਰੀਆਂ ਨੂੰ ਵੀ ਨਹੀਂ ਛੱਡਿਆ ਗਿਆ ,ਟਰਾਂਸਫਾਰਮਰ ਨੂੰ ਵੀ ਚੋਰੀ ਕੀਤਾ ਗਿਆ ਅਤੇ ਮੋਟਰਾਂ ਨੂੰ ਵੀ ਚੋਰੀ ਕੀਤਾ ਗਿਆ ਜਿਸ ਵਿਚੋਂ ਭਾਰੀ ਮਾਤਰਾ ਵਿੱਚ ਤਾਂਬੇ ਦੀਆਂ ਤਾਰਾਂ ਬਰਾਮਦ ਹੁੰਦੀਆਂ ਹਨ ਇਨ੍ਹਾਂ ਚੋਰਾਂ ਵੱਲੋਂ ਇਲਾਕੇ ਵਿੱਚ ਦਹਿਸ਼ਤ ਮਚਾਈ ਹੋਈ ਸੀ ਅੱਜ ਇੱਕ ਚੋਰ ਫੜਨ ਨਾਲ ਹੋਰ ਕਈ ਚੋਰ ਫੜੇ ਜਾਣਗੇ
ਚੋਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੈਂ ਕਿਰਾਏ ਉੱਤੇ ਮਕਾਨ ਲੈ ਕੇ ਰਹਿੰਦਾ ਸੀ ਤੇ ਮੇਰੀ ਪਤਨੀ ਰਾਜਵੰਤ ਕੌਰ ਨਾਲ ਰਹਿੰਦੀ ਸੀ ਅਤੇ ਅਸੀਂ ਉੱਥੋਂ ਪਲੈਨ ਕਰਦੇ ਹੁੰਦੇ ਸੀ ਕਿ ਕਿਸ ਜਗ੍ਹਾ ਤੋਂ ਚੋਰੀ ਕੀਤੀ ਜਾਵੇ ਤੇ ਚੋਰੀ ਦਾ ਸਾਮਾਨ ਇੱਕ ਕਬਾੜੀਏ ਨੂੰ ਜਾ ਕੇ ਵੇਚਦੇ ਸੀ ਪੁਲਸ ਪਾਰਟੀ ਵੱਲੋਂ ਉਸ ਕਬਾੜੀਏ ਦੀ ਦੁਕਾਨ ਤੇ ਵੀ ਜਾਂ ਕੇ ਛਾਪਾ ਮਾਰਿਆ ਤਾਂ ਉੱਥੇ ਤੋਂ ਭਾਰੀ ਮਾਤਰਾ ਵਿਚ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀ ਤੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਪੁਲੀਸ ਵੱਲੋਂ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਨੂ ਹਿਰਾਸਤ ਵਿਚ ਲੈ ਕੇ ਪਰਚਾ ਦਰਜ ਕਰ ਦਿੱਤਾ ਤੇ ਤਫਤੀਸ਼ ਹਾਲੇ ਜਾਰੀ ਹੈ