PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਪਟਿਆਲਾ ਮਾਲਵਾ ਰੋਜ਼ਗਾਰ ਅਤੇ ਕਾਰੋਬਾਰ

ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਲੋੜ- ਡੀ.ਸੀ. ਪੂਨਮਦੀਪ ਕੌਰ

Advertisement
Spread Information

ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਲੋੜ- ਡੀ.ਸੀ. ਪੂਨਮਦੀਪ ਕੌਰ


ਰਾਜੇਸ਼ ਗੌਤਮ,ਸਰਹਿੰਦ( ਪਟਿਆਲਾ) 14 ਦਸੰਬਰ 2021

ਅੱਜ ਦੇ ਅਜੌਕੇ ਯੁਗ ਵਿੱਚ ਜਰੂਰਤਮੰਦ ਲੜਕੀਆਂ ਲਈ ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਮਹੱਤਵਪੂਰਨ ਲੋੜ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਡੀ.ਸੀ. ਪੂਨਮਦੀਪ ਕੌਰ ਅਤੇ ਐਮ.ਡੀ.ਪੂਜਾ ਸਿੰਘ ਅਤੇ ਪਟਿਆਲਾ ਤੋਂ ਕੌਸਲਰ ਵਿਜੈ ਕੁਮਾਰ ਕੁਕਾ ਵੱਲੋਂ ਨਿਊ ਇਮੇਜ਼ ਇੰਨਟਰਨੈਸ਼ਨਲ ਬਿਊਟੀ ਇੰਸਟੀਚਿਊਟ ਸਰਹਿੰਦ ਵਿਖੇ ਉਦਘਾਟਨ ਅਤੇ ਸ਼ੁਰੂਆਤ ਕਰਨ ਦੌਰਾਨ ਕਹੇ।ਉਹਨਾਂ ਕਿਹਾ ਕਿ ਇਸ ਇੰਸਟੀਚਿਊਟ ਦਾ ਪੰਜਾਬ ਵਿੱਚ ਨੌਵਾਂ ਹੈ ਜੋ ਕਿ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਹੀ ਪਹਿਚਾਣ ਰੱਖਦਾ ਹੈ।ਇਸ ਮੌਕੇ ਪਰਮਿੰਦਰ ਸਿੰਘ ਅਰੌੜਾ ਡਾਇਰੈਕਟਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਡੀ.ਸੀ.ਸਾਹਿਬਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਇਸ ਇੰਸਟੀਚਿਊਟ ਦੀਆਂ ਵੱਖ-ਵੱਖ ਸੰਸਥਾਵਾਂ ਜਲੰਧਰ, ਲੁਧਿਆਣਾ,ਫਗਵਾੜਾ,ਹੁਸ਼ਿਆਰਪੁਰ,ਬਟਾਲਾ,ਪਟਿਆਲਾ,ਪਠਾਨਕੋਟ ਅਤੇ ਚੰਡੀਗੜ੍ਹ ਵਿਖੇ ਚੱਲ ਰਹੀਆਂ ਹਨ ਅਤੇ ਇਹ ਇੰਸਟੀਚਿਊਟ ਪਿਛਲੇ ਡੇਢ ਦਿਹਾਕੇ ਤੋਂ ਨੌਜਵਾਨ ਲੜਕੀਆਂ ਦੀ ਪ੍ਰਤੀਭਾ ਨੂੰ ਨਿਖਾਰ ਰਿਹਾ ਹੈ ਅਤੇ ਇਹ ਇੰਸਟੀਚਿਊਟ ਆਉਣ ਸਮੇਂ ਵਿੱਚ 2000 ਦੇ ਕਰੀਬ ਲੜਕੀਆਂ ਨੂੰ ਬਿਊਟੀਸ਼ਨ ਦੇ ਕੌਰਸ ਸਿੱਖਾ ਕੇ ਆਤਮ ਨਿਰਭਰ ਬਣਾਉਣਾ ਚਾਹੁੰਦਾ ਹੈ। ਇਸ ਮੌਕੇ ਸੂਚੀ ਅਰੌੜਾ ਡਾਇਰੈਕਟਰ,ਪਵਨ ਸੈਂਟਰ ਹੈੱਡ,ਸਟਾਫ ਮੈਂਬਰ ਸੁਖਜੀਤ ਕੌਰ,ਗੁਰਸਿਮਰਨ ਕੌਰ,ਕਿਰਨ ਅਤੇ ਦਲਜੀਤ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਡੀ.ਸੀ. ਪੂਨਮਦੀਪ ਕੌਰ, ਪੂਜਾ ਸਿੰਘ, ਵਿਜੈ ਕੁੱਕਾ ਅਤੇ ਹੌਰ ਮੈਂਬਰ ਇੰਸਟੀਚਿਊਟ ਦੀ ਸ਼ੁਰੂਆਤ ਮੌਕੇ। 

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!