ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਸ਼ਰਧਾਂਜਲੀ ਸਮਾਗਮ ਦਾ ਪੋਸਟਰ ਜਾਰੀ
ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਸ਼ਰਧਾਂਜਲੀ ਸਮਾਗਮ ਦਾ ਪੋਸਟਰ ਜਾਰੀ
ਬਰਨਾਲਾ 7 ਅਗਸਤ (ਰਘੂਵੀਰ)
ਸ਼ਹੀਦ ਕਿਰਨਜੀਤ ਕੌਰ ਕਤਲ ਦਾ 25 ਵਾਂ ਸ਼ਰਧਾਂਜਲੀ ਸਮਾਗਮ ਮਨਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਵੱਲੋਂ ਪੂਰੀ ਤਨਦੇਹੀ ਨਾਲ ਵੱਡੀ ਗਿਣਤੀ ਵਿੱਚ ਸਮੁੱਚੇ ਪੰਜਾਬ ਵਿੱਚੋਂ ਕਾਫਲਿਆਂ ਸਮੇਤ ਭਾਗ ਲੈਣ ਦਾ ਫੈਸਲਾ ਕੀਤਾ ਗਿਆ। ਇਹ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪੑਧਾਨ ਬੂਟਾ ਸਿੰਘ ਬੁਰਜਗਿੱਲ ਦੀ ਪੑਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ 25 ਸਾਲ ਤੋਂ ਪਿੰਡਾਂ ਦੀਆਂ ਕਿਸਾਨ-ਮਜਦੂਰ ਮਰਦ-ਔਰਤਾਂ ਵੱਲੋਂ ਨਿਭਾਈ ਜਾ ਰਹੀ ਮਿਸਾਲੀ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਸੂਬਾਈ ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ, ਗੁਰਦੀਪ ਰਾਮਪੁਰਾ,ਗੁਰਮੀਤ ਭੱਟੀਵਾਲ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਪੑੇਰਨਾ ਸਰੋਤ ਦੱਸਿਆ। ਕਾਤਲ ਦੋਸ਼ੀਆਂ ਨੂੰ ਗੑਿਫਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਆਗੂਆਂ ਕਿਹਾ ਕਿਸਾਨ-ਮਜਦੂਰ ਵੀ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਅਸੀਂ ਇਕੱਲੇ ਕਿਸਾਨੀ-ਮਜਦੂਰ ਮਸਲਿਆਂ ਲਈ ਹੀ ਨਹੀਂ ਲੜਨਾ ਸਗੋਂ ਅਸੀਂ ਸਮਾਜ ਵਿੱਚ ਵਾਪਰਦੇ ਹਰ ਵਰਤਾਰੇ ਨੂੰ ਚੇਤੰਨ ਰੂਪ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਉੱਪਰ ਹੁੰਦੇ ਸਮਾਜਿਕ ਜਬਰ ਖਿਲਾਫ਼ ਵੀ ਸੰਘਰਸ਼ ਕਰਨਾ ਹੁੰਦਾ ਹੈ। ਫਿਰ ਹੀ ਸੰਸਾਰ ਦਾ ਅੱਧ ਸਾਡੇ ਸੰਗਰਾਮ ਦਾ ਸਰਗਰਮ ਹਿੱਸਾ ਬਣ ਸਕਦੀਆਂ ਹਨ। ਇਤਿਹਾਸਕ ਕਿਸਾਨ ਅੰਦੋਲਨ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਵਿੱਚ ਕਿਸਾਨ-ਮਜਦੂਰ ਔਰਤਾਂ ਦਾ ਅਹਿਮ ਯੋਗਦਾਨ ਹੈ। ਅੱਗੇ ਜਾਕੇ ਚੇਤੰਨ ਜਥੇਬੰਦਕ ਤਾਕਤ ਨੇ ਹੀ ਹਰ ਮੋੜ’ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ। ਐਕਸ਼ਨ ਕਮੇਟੀ ਆਗੂਆਂ ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜੵ ਨੇ ਇਸ ਲੋਕ ਇਤਿਹਾਸਕ ਬਾਰੇ ਗੱਲ ਕਰਦਿਆਂ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ’ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗਾ। ਕਿਉਂਕਿ ਮੋਦੀ ਹਕੂਮਤ ਜਲ, ਜੰਗਲ,ਜਮੀਨ ਸਮੇਤ ਮੁਲਕ ਦੇ ਕੁੱਲ ਕੁਦਰਤੀ ਸੋਮੇ ਕੌਡੀਆਂ ਦੇ ਭਾਅ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। 2022 ਪੇਸ਼ ਕਰਨ ਸਮੇਂ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਨੌਜਵਾਨਾਂ ਅਤੇ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਕਾਫ਼ਲਿਆਂ ਸਮੇਤ ਪੁੱਜਣ ਦਾ ਵਿਸ਼ਵਾਸ ਦਿਵਾਇਆ। ਇਸ ਮੀਟਿੰਗ ਵਿੱਚ ਦਰਸ਼ਨ ਸਿੰਘ ਉੱਗੋਕੇ, ਮਹਿੰਦਰ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ, ਬਲਦੇਵ ਸਿੰਘ ਭਾਈਰੂਪਾ, ਬਲਵਿੰਦਰ ਜੇਠੂਕੇ,ਗੁਰਮੇਲ ਸਿੰਘ ਢਕੜੱਬਾ, ਕਰਮ ਸਿੰਘ ਬਲਿਆਲ, ਧਰਮਪਾਲ ਸਿੰਘ ਰੋੜੀਕਪੂਰਾ, ਗੁਲਜਾਰ ਸਿੰਘ ਕੱਬਰਵੱਛਾ, ਗੁਰਦੇਵ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਭੈਣੀਬਾਘਾ ਆਦਿ ਆਗੂ ਵੀ ਹਾਜ਼ਰ ਸਨ।