Skip to content
Advertisement
ਵੋਟ ਦੀ ਵਰਤੋਂ ਲਾਜਮੀ ਕਰਨ ਸਬੰਧੀ ਪਿੰਡ ਤੇਲੂਪੁਰਾ ਵਿਖੇ ਨੁਕੜ ਨਾਟਕ ਕਰਵਾਇਆ
ਬਿੱਟੂ ਜਲਾਲਾਬਾਦੀ,ਅਬੋਹਰ ਫਾਜ਼ਿਲਕਾ, 4 ਫਰਵਰੀ 2022
ਵੋਟ ਦੇ ਅਧਿਕਾਰ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਲਿਆਉਣ ਲਈ ਸਵੀਪ ਪ੍ਰੋਜ਼ੈਕਟ ਤਹਿਤ ਵੱਖ-ਵੱਖ ਨੁਕੜ ਨਾਟਕ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਪ੍ਰੋਜੈਕਟ ਦੇ ਤਹਿਸੀਲ ਨੋਡਲ ਅਫਸਰ ਸ੍ਰੀ ਦੀਪਕ ਕੰਬੋਜ਼ ਦੀ ਅਗਵਾਈ ਹੇਠ ਅੱਜ ਪਿੰਡ ਤੇਲੂਪੁਰਾ ਵਿਖੇ ਵੋਟਾਂ ਦੇ ਮਹੱਤਵ ਬਾਰੇ ਜਾਗੋ ਵੋਟਰ ਜਾਗੋ ਨਾਮ ਦਾ ਨੁਕੜ ਨਾਟਕ ਕਰਵਾਇਆ ਗਿਆ।
ਤਹਿਸੀਲ ਨੋਡਲ ਅਫਸਰ ਨੇ ਦੱਸਿਆ ਕਿ ਨੁਕੜ ਨਾਟਕ ਟੀਮ ਨੇ ਪਿੰਡ ਵਿਖੇ ਨਾਟਕ ਪੇਸ਼ ਕਰਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰਾਂ ਪ੍ਰਤੀ ਪ੍ਰੇਰਿਤ ਕੀਤਾ। ਨੁਕੜ ਨਾਟਕ ਟੀਮ ਵੱਲੋਂ ਬਿਨਾ ਕਿਸੇ ਡਰ, ਭੈਅ, ਲਾਲਚ ਦੇ ਵੋਟ ਪਾਉਣ ਪ੍ਰਤੀ ਪਿੰਡ ਦੇ ਵਸਨੀਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੁਕੜ ਨਾਟਕ ਕਰਵਾਉਣ ਦਾ ਮੰਤਵ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਨੁਕੜ ਨਾਟਕ ਟੀਮ ਵਿਚ ਪ੍ਰਿਅੰਕਾ, ਸੀਮਾ, ਮੋਹੀਨੀ, ਅੰਜਨਾ, ਸੰਜੈ, ਵਿਸ਼ਾਂਤ ਅਤੇ ਚੰਦਨ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।
Advertisement
Advertisement
error: Content is protected !!