Skip to content
Advertisement
ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 16 ਦਸੰਬਰ 2021
ਮੁੱਖ ਚੋਣ ਅਫ਼ਸਰ ਦਫ਼ਤਰ ਪੰਜਾਬ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਭੇਜੇ ਗਏ ਜਾਗਰੂਕਤਾ ਵਾਹਨ ਵੱਲੋਂ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰਮਤੀ ਬਬੀਤਾ ਕਲੇਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਹਨ ਵੱਲੋਂ ਅੱਜ ਪਿੰਡ ਬਹਿਕ ਖਾਸ ਅਤੇ ਢਾਣੀ ਬੁਰਜ ਵਾਲੀ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ’ਚ ਆਰੰਭ ਸਵੀਪ ਗਤੀਵਿਧੀਆਂ ਦਾ ਹਿੱਸਾ ਹੈ ਜੋ ਕਿ ਹਰੇਕ ਵਿਧਾਨ ਸਭਾ ਹਲਕੇ ’ਚ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀਂ ਨੈਤਿਕ ਮਤਦਾਨ, ਸੀ ਵਿਜਿਲ ਐਪ, ਵੋਟਰ ਹੈਲਪ ਲਾਈ-1950 ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰ ਨੌਜੁਆਨ ਵਰਗ ਨੂੰ ਚੋਣ ਅਮਲ ਪ੍ਰਤੀ ਜਾਗਰੂਕ ਕਰਕੇ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਪੰਜਾਬ ਦੀ ਔਸਤ ਮਤਦਾਨ ਪ੍ਰਤੀਸ਼ਤਤਾ 77 ਫ਼ੀਸਦੀ ਰਹੀ ਸੀ, ਜਿਸ ਨੂੰ ਇਸ ਵਾਰ ਮੁੱਖ ਚੋਣ ਅਧਿਕਾਰੀ ਦੇ ਆਦੇਸ਼ਾਂ ਮੁਤਾਬਕ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਨ੍ਹਾਂ ਕੁੱਝ ਚੋੋਣ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਪ੍ਰਤੀਸ਼ਤਤਾ ਰਾਜ ਦੀ ਔਸਤ ਨਾਲੋਂ ਘੱਟ ਰਹੀ ਸੀ, ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Advertisement
Advertisement
error: Content is protected !!