ਵੋਟਰ ਜਾਗਰੂਕਤਾ ਵਾਹਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ
ਵੋਟਰ ਜਾਗਰੂਕਤਾ ਵਾਹਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਚੋਣ ਕਮਿਸ਼ਨ ਦਾ ਉਪਰਾਲਾ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 14 ਦਸੰਬਰ 2021
ਜਿ਼ਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ ਨਿਰਦੇ਼ਸਾਂ ਤੇ ਫਾਜਿ਼ਲਕਾ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਚੋਣ ਕਮਿਸ਼ਨ ਵੱਲੋਂ ਭੇਜ਼ੇ ਜਾਗਰੂਕਤਾ ਵਾਹਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਵਾਹਨ ਆਡੀਓ ਵੀਜੁਅਲ ਮਾਧਿਅਮਾਂ ਰਾਹੀਂ ਸਵੀਪ ਪ੍ਰੋਜ਼ੈਕਟ ਤਹਿਤ ਜਿ਼ਲ੍ਹੇ ਦੇ ਵੋਟਰਾਂ ਨੂੰ ਵੋਟ ਦੇ ਮਹੱਤਵ, ਨਵੀਂ ਵੋਟ ਬਣਵਾਉਣ, ਵੋਟਰ ਹੈਲਪਲਾਈਨ, ਵੋਟ ਪਾਉਣ ਦਾ ਮਹੱਤਵ, ਦੀਵਿਆਂਗਜਨਾਂ ਲਈ ਚੋਣ ਕਮਿਸ਼ਨ ਦੇ ਉਪਰਾਲੇ ਆਦਿ ਬਾਰੇ ਵੋਟਰਾਂ ਨੂੰ ਜਾਗਰੂਕ ਕਰੇਗੀ। ਇਹ ਵੈਨ ਜਿ਼ਲ੍ਹੇ ਦੇ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਦਾ ਦੌਰਾ ਕਰੇਗੀ। ਇਸ ਮੌਕੇ ਐਸਡੀਐਮ ਸ: ਰਵਿੰਦਰ ਅਰੋੜਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਜਿ਼ਲ੍ਹੇ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਅਤੇ ਸਵੀਪ ਪ੍ਰੋਜ਼ੈਕਟ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ, ਤਹਿਸੀਲਦਾਰ ਚੌਣਾਂ ਸ੍ਰੀ ਬਲਵਿੰਦਰ ਸਿੰਘ, ਪ੍ਰਿੰਸੀਪਲ ਸ੍ਰੀ ਰਜਿੰਦਰ ਵਿਖੋਨਾ, ਇਲੈਕਸਨ ਕਾਨੂੰਗੋ ਨਵਜੋਤ ਸਿੰਘ ਆਦਿ ਵੀ ਹਾਜਰ ਸਨ।