ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਈਆਂ ਜਾ ਰਹੀਆਂ ਹਨ ਸਵੀਪ ਗਤੀਵਿਧੀਆਂ
ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਈਆਂ ਜਾ ਰਹੀਆਂ ਹਨ ਸਵੀਪ ਗਤੀਵਿਧੀਆਂ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 17 ਜਨਵਰੀ 2022
ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਅਭੀਜੀਤ ਕਪਲਿਸ਼ ਦੀ ਰਹਿਨੁਮਾਈ ਹੇਠ ਜਿ਼ਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਨੋਡਲ ਅਫ਼ਸਰ ਸਵੀਪ ਸ: ਸੁਖਬੀਰ ਸਿੰਘ ਬੱਲ ਜਿ਼ਲ੍ਹਾ ਸਿੱਖਿਆ ਅਫ਼ਸਰ ਫਾਜਿ਼ਲਕਾ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤਹਿਸੀਲ ਪੱਧਰੀ ਆਨਲਾਈਨ ਸਲੋਗਨ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਹੁਣ ਇੰਨ੍ਹਾਂ ਵਿਚੋਂ ਚੋਣ ਕਰਕੇ ਜਿ਼ਲ੍ਹਾਂ ਪੱਧਰੀ ਨਤੀਜਾ ਤਿਆਰ ਕੀਤਾ ਜਾਵੇਗਾ ਤਾਂ ਜ਼ੋ ਇੰਨ੍ਹਾਂ ਨੂੰ 25 ਜਨਵਰੀ ਵੋਟਰ ਦਿਵਸ ਮੌਕੇ ਸਨਮਾਨਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਨਾਲ ਸਕੂਲਾਂ ਵਿਚ ਹਸਤਾਖ਼ਰ ਮੁਹਿੰਮ, ਭਾਸ਼ਣ ਮੁਕਾਬਲੇ, ਵੋਟਰ ਸਹੁੰ ਆਦਿ ਗਤੀਵਿਧੀਆਂ ਪਹਿਲਾਂ ਹੀ ਕਰਵਾਈਆਂ ਜਾ ਚੁੱਕੀਆਂ ਹਨ।
ਸਹਾਇਕ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਰਾਜਿੰਦਰ ਵਿਖੋਣਾ ਨੇ ਵੀ ਅਪੀਲ ਕੀਤੀ ਕਿ ਹਰ ਇਕ ਵੋਟਰ ਬਿਨ੍ਹਾਂ ਕਿਸੇ ਡਰ ਲਾਲਚ ਜਾਂ ਭੈਅ ਤੋਂ ਮਤਦਾਨ ਦੇ ਦਿਨ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੇ। ਇੰਨ੍ਹਾਂ ਆਨਲਾਈਨ ਸਕੂਲੀ ਮੁਕਾਬਲਿਆਂ ਵਿਚ ਦੀਪਕ ਕੰਬੋਜ, ਅਮਿਤ ਬੱਤਰਾ, ਪ੍ਰਿੰਸੀਪਲ ਸੁਭਾਸ਼ ਕੁਮਾਰ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਅਤੇ ਅਕਾਸ਼ ਡੋਡਾ, ਵਿਜੈ ਪਾਲ ਦਾ ਵੀ ਵਿਸੇਸ਼ ਸਹਿਯੋਗ ਰਿਹਾ।