ਵੋਟਰਾਂ ਦੀ ਜਾਗਰੂਕਤਾ ਲਈ 18 ਫਰਵਰੀ ਨੂੰ ਹੋਵੇਗਾ ਸਾਇਕਲ ਰੈਲੀ ਦਾ ਆਯੋਜਨ
ਵੋਟਰਾਂ ਦੀ ਜਾਗਰੂਕਤਾ ਲਈ 18 ਫਰਵਰੀ ਨੂੰ ਹੋਵੇਗਾ ਸਾਇਕਲ ਰੈਲੀ ਦਾ ਆਯੋਜਨ
ਪਰਦੀਪ ਕਸਬਾ,ਸੰਗਰੂਰ, 17 ਫਰਵਰੀ 2022
ਵਿਧਾਨ ਸਭਾ ਚੋਣਾਂ ਸਬੰਧੀ ਆਮ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਹਿੱਤ 18 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੀ.ਡਬਲਿਊ ਡੀ ਰੈਸਟ ਹਾਊਸ ਸੰਗਰੂਰ ਤੋਂ ਇੱਕ ਸਾਇਕਲ ਰੈਲੀ ਆਰੰਭ ਕੀਤੀ ਜਾਵੇਗੀ ਜਿਸ ਵਿੱਚ ਜਨਰਲ ਅਬਜ਼ਰਵਰ ਸ਼੍ਰੀ ਸੁਬੋਧ ਯਾਦਵ ਤੇ ਸ਼੍ਰੀ ਰਜਿੰਦਰ ਵੀਜਾਰਾਓ ਨਿੰਬਲਕਰ, ਖਰਚਾ ਅਬਜ਼ਰਵਰ ਸ਼੍ਰੀ ਸੁਭਾਸ਼ ਚੰਦਰ ਤੇ ਲਿਆਕਤ ਅਲੀ ਅਫ਼ਾਕੀ ਅਤੇ ਪੁਲਿਸ ਅਬਜ਼ਰਵਰ ਸ਼੍ਰੀ ਅਮੋਘ ਜੀਵਨ ਦੇ ਨਾਲ ਨਾਲ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਸ. ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਸਾਇਕਲ ਰੈਲੀ ਪੀ.ਡਬਲਿਊ.ਡੀ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ, ਰੌਕਸੀ ਰੋਡ, ਵੱਡਾ ਚੌਂਕ, ਫੁਹਾਰਾ ਚੌਂਕ, ਪਟਿਆਲਾ ਗੇਟ, ਪੰਚਾਇਤ ਘਰ, ਸਟੇਡੀਅਮ ਦੇ ਅੱਗਿਓਂ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਜ਼ਿਲਾ ਕੋਰਟ, ਛੋਟਾ ਚੌਂਕ, ਬੱਸ ਸਟੈਂਡ ਤੋਂ ਹੁੰਦੀ ਹੋਈ ਵਾਪਸ ਪੀ.ਡਬਲਿਊ.ਡੀ ਰੈਸਟ ਹਾਊਸ ਵੀ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਵਿੱਚ ਵਿਦਿਆਰਥੀ ਅਤੇ ਸਾਇਕਲਿੰਗ ਕਲੱਬ ਦੇ ਮੈਂਬਰ ਵੀ ਸ਼ਾਮਲ ਹੋਣਗੇ।