ਵੈਕਸੀਨੇਸ਼ਨ ਮੁਹਿੰਮ `ਚ ਤੇਜੀ ਲਿਆਉਣ ਲਈ ਚਲਾਇਆ ਗਿਆ ਚੈਕਿੰਗ ਅਭਿਆਨ
ਵੈਕਸੀਨੇਸ਼ਨ ਮੁਹਿੰਮ `ਚ ਤੇਜੀ ਲਿਆਉਣ ਲਈ ਚਲਾਇਆ ਗਿਆ ਚੈਕਿੰਗ ਅਭਿਆਨ
- ਵੈਕਸੀਨ ਲਗਵਾਉਣ ਪ੍ਰਤੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 25 ਜਨਵਰੀ 2022
ਕਰੋਨਾ ਦੇ ਪ੍ਰਸਾਰ ਨੂੰ ਰੋਕਣ ਅਤੇ ਵੈਕਸੀਨੇਸ਼ਨ ਮੁਹਿੰਮ `ਚ ਤੇਜੀ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕਰਦਿਆਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਅਗਵਾਈ ਹੇਠ ਟੀਮਾਂ ਵੱਲੋਂ ਜ਼ਿਲੇ੍ ਦੀਆਂ ਵੱਖ-ਵੱਖ ਥਾਵਾਂ `ਤੇ ਚੈਕਿੰਗ ਅਭਿਆਨ ਚਲਾਇਆ ਗਿਆ।ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਵੱਲੋਂ ਲਗਾਏ ਗਏ ਵੈਕਸੀਨੇਸ਼ਨ ਕੈਂਪਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਜਿੰਨਾ ਦੇ ਵੈਕਸੀਨ ਨਹੀਂ ਲਗੀ ਉਹ ਵੈਕਸੀਨ ਜ਼ਰੂਰ ਲਗਵਾਉਣ ਤਾਂ ਜ਼ੋ ਕਰੋਨਾ ਨੂੰ ਹਰਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਵੈਕਸੀਨ ਨਹੀਂ ਲਗਵਾਉਂਣਾਂ ਉਨ੍ਹਾ ਖਿਲਾਫ ਸਖਤ ਕਾਰਵਾਈ ਉਲੀਕੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੈਕਿੰਗ ਕਰਨ ਦਾ ਮੰਤਵ ਲੋਕਾਂ ਅੰਦਰ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜ਼ੋ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ, ਰਿਸ਼ਤੇਦਾਰਾਂ ਨੂੰ ਕਰੋਨਾ ਦੇ ਫੈਲਾਓ ਤੋਂ ਬਚਾ ਸਕੀਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਜ਼ਿਲੇ੍ ਦੇ ਵੱਖ-ਵੱਖ ਬਲਾਕਾਂ, ਸਬ ਸੈਂਟਰ, ਪੰਚਾਇਤ ਘਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਤਾਂ ਜ਼ੋ ਕੋਈ ਵੀ ਕਰੋਨਾ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਦੇ ਇਕ ਖੁਰਾਕ ਲਗੀ ਹੈ ਤਾਂ ਉਹ ਡਾਕਟਰੀ ਸਲਾਹ ਅਨੁਸਾਰ ਮਿਥੇ ਸਮੇਂ ਅੰਦਰ ਦੂਜੀ ਡੋਜ਼ ਵੀ ਲਗਵਾਏ। ਉਨ੍ਹਾਂ ਕਿਹਾ ਕਿ ਦੋਨੋ ਖੁਰਾਕਾਂ ਲਗਵਾਉਣ ਨਾਲ ਹੀ ਆਪਣੀ ਵੈਕਸੀਨੇਸ਼ਨ ਪੂਰੀ ਹੁੰਦੀ ਹੈ।
ਚੈਕਿੰਗ ਦੌਰਾਨ ਲੋਕਾਂ ਨੂੰ ਜਾਗਰੂਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਨਵੇ-ਨਵੇਂ ਵੇਰਿਅੰਟ ਆ ਰਹੇ ਹਨ ਜ਼ੋ ਕਿ ਪਹਿਲੀਆਂ ਵੇਵ ਨਾਲੋਂ ਵੀ ਵਧੇਰੇ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਇਸ ਖਤਰੇ ਤੋਂ ਬਚਾਓ ਲਈ ਸਾਵਧਾਨੀਆਂ ਤੇ ਵੈਕਸੀਨੇਸ਼ਨ ਹੀ ਯੋਗ ਹਨ। ਉਨ੍ਹਾਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਯੋਗ ਵਿਅਕਤੀ ਆਪਣੀ ਵੈਕਸੀਨੇਸ਼ਨ ਕਰਵਾਉਣ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟੀਮਾਂ ਵੱਲੋਂ ਫਾਜ਼ਿਲਕਾ ਸ਼ਹਿਰ ਦੇ ਮੁੱਖ ਬਜਾਰਾਂ ਵਿਚ ਚੈਕਿੰਗ ਕਰਨ ਉਪਰੰਤ, ਬੈਂਕਾਂ, ਭੱਠਿਆਂ, ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਅਧੀਨ ਪੈਂਦੇ ਏਰੀਏ, ਪਿੰਡ ਰੋੜਾਂ ਵਾਲੀ ਮਾਰਕੀਟ, ਹਲੀਮ ਵਾਲਾ, ਖੜੁੰਜ ਸਬ ਸੈਂਟਰ, ਅਰਨੀਵਾਲਾ ਸਬ ਤਹਿਸੀਲ, ਸੇਵਾ ਕੇਂਦਰ, ਨਗਰ ਕੌਂਸਲ ਆਦਿ ਹੋਰ ਵੱਖ-ਵੱਖ ਏਰੀਆ ਵਿਖੇ ਜਾ ਕੇ ਵੈਕਸੀਨੇਸ਼ਨ ਸਬੰਧੀ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ, ਜੀ.ਓ.ਜੀਜ਼ ਨੂੰ ਵੀ ਵੈਕਸੀਨੇਸ਼ਨ ਪ੍ਰਕਿਰਿਆ `ਚ ਤੇਜੀ ਲਿਆਉਣ ਲਈ ਕਿਹਾ ਕਿ ਤਾਂ ਜ਼ੋ ਜਲਦ ਤੋਂ ਜਲਦ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਨਾਲ-ਨਾਲ ਸਾਵਧਾਨੀਆਂ ਦੀ ਪਾਲਣਾ ਵੀ ਹਰ ਹੀਲੇ ਯਕੀਨੀ ਬਣਾਈ ਜਾਵੇ ਮਾਸਕ ਲਾਜਮੀ ਪਾਇਆ ਜਾਵੇ, ਹੱਥ ਵਾਰ-ਵਾਰ ਧੋਣ ਨੂੰ ਯਕੀਨੀ ਬਣਾਇਆ ਜਾਵੇ।ਇਸ ਮੌਕੇ ਜਿੰਨ੍ਹਾਂ ਵਿਅਕਤੀਆਂ ਦੇ ਮਾਸਕ ਨਹੀਂ ਪਾਏ ਹੋਏ ਸਨ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਲੀਡ ਬੈਂਕ ਮੈਨੇਜ਼ਰ ਸ੍ਰੀ ਰਾਜੇਸ਼ ਕੁਮਾਰ ਚੌਧਰੀ, ਸੁਪਰਡੰਟ ਸ੍ਰੀ ਸੰਦੀਪ ਕੁਮਾਰ, ਮੈਡਮ ਸ਼ਰੂਤੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।