Skip to content
Advertisement
ਵਿਸ਼ਨੂੰ ਸ਼ਰਮਾ ਦੇ ਕਾਂਗਰਸ ਵਿੱਚ ਪਰਤਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਈ – ਕਿਰਨ ਢਿੱਲੋਂ
ਰਿਚਾ ਨਾਗਪਾਲ,ਪਟਿਆਲਾ,18 ਜਨਵਰੀ 2022
ਪਟਿਆਲਾ ਜਿਲਾ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਮਹਿਲਾ ਆਗੂ ਮੈਡਮ ਕਿਰਨ ਢਿੱਲੋਂ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਆਉਣ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦਾ ਆਪਣੇ ਘਰ ਪਹੁੰਚਣ ਤੇ ਸਿਰੋਪਾਓ ਪਾ ਕੇ ਭਰਵਾਂ ਸੁਆਗਤ ਕੀਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ।ਇਸ ਮੌਕੇ ਕਿਰਨ ਢਿੱਲੋਂ ਨੇ ਕਿਹਾ ਕਿ ਵਿਸ਼ਨੂੰ ਸ਼ਰਮਾ ਜੀ ਦੇ ਕਾਂਗਰਸ ਵਿਚ ਪਰਤਣ ਨਾਲ਼ ਪਟਿਆਲਾ ਜ਼ਿਲ੍ਹੇ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਈ ਹੈ, ਜਿਸ ਦਾ ਫਾਇਦਾ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ। ਇਸ ਮੌਕੇ ਵਿਸ਼ਨੂ ਸ਼ਰਮਾ ਤੇ ਮੈਡਮ ਕਿਰਨ ਢਿੱਲੋਂ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤਿੰਨ ਮਹੀਨੇ ਦੀ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਮੁੱਚਾ ਪੰਜਾਬ ਖੁਸ਼ ਹੈ। ਜਿਸ ਦੇ ਫਲਸਰੂਪ 2022 ਦੀਆਂ ਚੋਣਾਂ ਵਿਚ ਕਾਂਗਰਸ ਸਮੂਹ ਪਾਰਟੀਆਂ ਨੂੰ ਪਛਾੜ ਕੇ ਇਕ ਵਾਰ ਫਿਰ ਤੋਂ ਸੱਤਾ ਤੇ ਕਾਬਜ਼ ਹੋਵੇਗੀ ਅਤੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਵੇਗੀ।
Advertisement
Advertisement
error: Content is protected !!