Skip to content
Advertisement
ਵਿਧਾਇਕ ਨਾਗਰਾ ਵੱਲੋਂ ਭਗਤ ਨਾਮ ਦੇਵ ਜੀ ਚੌਕ ਦੇ ਨਿਰਮਾਣ ਦਾ ਜਾਇਜ਼ਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 28 ਦਸੰਬਰ 2021
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜੀ.ਟੀ ਰੋਡ ਤੋਂ ਰੇਲਵੇ ਸਟੇਸ਼ਨ ਰੋਡ, ਹਮਾਯੂੰਪੁਰ ਸਰਹਿੰਦ ਵਿਖੇ ਬਣਾਏ ਜਾ ਰਹੇ ਭਗਤ ਬਾਬਾ ਨਾਮਦੇਵ ਜੀ ਚੌਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਕਿ ਚੌਕ ਬਣਾਉਣ ਵਿੱਚ ਪ੍ਰਤੀਮ ਸਿੰਘ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਚੌਕ ਤੋਂ ਵਿਸ਼ਵਕਰਮਾ ਚੌਕ ਨੂੰ ਜਾਣ ਵਾਲੀ ਸੜਕ ਨੂੰ ਵੀ ਸੁੰਦਰ ਬਣਾਇਆ ਜਾਵੇਗਾ।
ਸ ਨਾਗਰਾ ਨੇ ਦੱਸਿਆ ਕਿ ਇਸ ਚੌਕ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਇਸ ਨੂੰ ਜਲਦ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ।
ਸ.ਨਾਗਰਾ ਨੇ ਦੱਸਿਆ ਕਿ ਜੀ ਟੀ ਰੋਡ ਬੱਸ ਸਟੈਂਡ ਤੋਂ ਫਲਾਈਓਵਰ ਤੱਕ ਜਾਂਦੀ ਸੜਕ ਦੀ ਕਰੀਬ 76 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਵੀ ਕਰਵਾਈ ਗਈ ਹੈ। ਉੱਥੇ ਬਹੁਤ ਹੀ ਸੁੰਦਰ ਚੌਕ ਬਣਾਇਆ ਗਿਆ ਹੈ, ਜਿਸ ਦਾ ਨਾਮ ਵਿਸ਼ਵਕਰਮਾ ਚੌਕ ਰੱਖਿਆ ਗਿਆ ਹੈ।
ਸ.ਨਾਗਰਾ ਨੇ ਦੱਸਿਆ ਕਿ ਇਤਿਹਾਸਕ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਨੂੰ ਆਵਾਜਾਈ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਮੱਦੇਨਜ਼ਰ ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ,ਪ੍ਰਤੀਮ ਸਿੰਘ,ਅੰਮ੍ਰਿਤਪਾਲ ਸਿੰਘ ਜੱਗੀ,ਮਨਦੀਪ ਸਿੰਗਲਾ,ਬਿੰਦਾ ਜਵੈਲਰਜ਼,ਵਿਜੇ ਕੁਮਾਰ,ਮਨਦੀਪ ਲਾਲ,ਜੈਮਲ ਅਹਿਮਦ,ਨਿੱਸ਼ੂ ਬੂਟ ਹਾਉਸ,ਕੁਲਵੰਤ ਸਿੰਘ,ਰਮੇਸ਼ ਰਤਨ ਆਦਿ ਹਾਜ਼ਰ ਸਨ।
Advertisement
Advertisement
error: Content is protected !!