Skip to content
Advertisement
ਵਪਾਰ ਮੰਡਲ ਅਤੇ ਆੜਤੀ ਐਸੋਸੀਏਸ਼ਨ ਵਲੋਂ 27 ਸਤੰਬਰ ਨੂੰ ਕਾਰੋਬਾਰ ਬੰਦ ਰੱਖਣ ਦਾ ਐਲਾਨ
ਪ੍ਰਦੀਪ ਕਸਬਾ, ਨਵਾਂਸ਼ਹਿਰ 24 ਸਤੰਬਰ 2021
ਜਿਲਾ ਵਪਾਰ ਮੰਡਲ ਨਵਾਂਸ਼ਹਿਰ ਅਤੇ ਜਿਲਾ ਆੜਤੀ ਐਸੋਸੀਏਸ਼ਨ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਜਿਲੇ ਦੀਆਂ ਦੁਕਾਨਾਂ ਅਤੇ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ।ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਭਾਟੀਆ, ਜਨਰਲ ਸਕੱਤਰ ਜਸ਼ਪਾਲ ਸਿੰਘ ਹਾਫਿਜਾਵਾਦੀ,ਕੁਲਵੰਤ ਸਿੰਘ ਹੈਪੀ ਅਤੇ ਤਿਰਲੋਚਨ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਦੇ ਜਿਲਾ ਆਗੂਆਂ ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਸਤਨਾਮ ਸਿੰਘ ਗੁਲਾਟੀ ਨਾਲ ਹੋਈ ਮੀਟਿੰਗ
ਵਿਚ ਦੱਸਿਆ ਕਿ ਵਪਾਰ ਮੰਡਲ ਨੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਦੁਕਾਨਾਂ ਬੰਦ ਰੱਖਣ ਲਈ ਆਖ ਦਿੱਤਾ ਹੈ।
ਇਕ ਵੱਖਰੇ ਬਿਆਨ ਰਾਹੀਂ ਆੜਤੀ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੇ ਇਸ ਬੰਦ ਦੇ ਹੱਕ ਵਿਚ ਮੰਡੀਆਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।ਸੰਯੁਕਤ ਕਿਸਾਨ ਮੋਰਚਾ ਦੇ ਜਿਲਾ ਆਗੂਆਂ ਨੇ ਆੜਤੀ ਐਸੋਸੀਏਸ਼ਨ ਅਤੇ ਵਪਾਰ ਮੰਡਲ ਨੂੰ ਅਪੀਲ ਕੀਤੀ ਕਿ 27 ਸਤੰਬਰ ਨੂੰ ਉਹ ਲੰਗੜੋਆ ਬਾਈਪਾਸ ਤੇ ਲਾਏ ਜਾ ਰਹੇ ਜਿਲਾ ਪੱਧਰੀ ਜਾਮ ਵਿਚ ਭਰਵੀਂ ਸ਼ਮੂਲੀਅਤ ਕਰਨ।
Advertisement
Advertisement
error: Content is protected !!