ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਵੰਡੇ ਚੈੱਕ
ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਵੰਡੇ ਚੈੱਕ
ਦਵਿੰਦਰ ਡੀ.ਕੇ,ਲੁਧਿਆਣਾ,2 ਜਨਵਰੀ 2022
ਲੁਧਿਆਣਾ ਸੈਂਟਰਲ ਵਿੱਚ ਹਰ ਘਰ ਨੂੰ ਪੱਕੀ ਛੱਤ ਮੁਹੱਈਆ ਕਰਵਾਉਣ ਲਈ ਆਪਣੀ ‘ਹਰ ਘਰ ਪੱਕੀ ਛੱਤ’ ਮੁਹਿੰਮ ਨੂੰ ਜਾਰੀ ਰੱਖਦਿਆਂ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸੁਰਿੰਦਰ ਡਾਵਰ ਨੇ ਕਈ ਥਾਵਾਂ ’ਤੇ 12 12 ਹਜ਼ਾਰ ਰੁਪਏ ਦੇ ਚੈੱਕ ਵੰਡੇ। ਉਨ੍ਹਾਂ ਨੇ ਲਗਭਗ 1000 ਚੈੱਕ ਵਾਰਡ ਨੰਬਰ 61, ਵਾਰਡ ਨੰਬਰ 8, ਵਾਰਡ ਨੰਬਰ 20, ਵਾਰਡ ਨੰਬਰ 59 ਸਮੇਤ ਹੋਰ ਥਾਵਾਂ ‘ਤੇ ਵੰਡੇ। ਇਨ੍ਹਾਂ ਵਾਰਡਾਂ ਦੀਆਂ ਕਈ ਔਰਤਾਂ ਜੋ ਇਹ ਚੈੱਕ ਪ੍ਰਾਪਤ ਕਰਨ ਲਈ ਆਈਆਂ ਸਨ, ਨੇ ਗ੍ਰਾਂਟ ਪ੍ਰਾਪਤ ਕਰਨ ‘ਤੇ ਧੰਨਵਾਦ ਅਤੇ ਰਾਹਤ ਦਾ ਪ੍ਰਗਟਾਵਾ ਕੀਤਾ।
ਸ੍ਰੀ ਡਾਵਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਸੈਂਟਰਲ ਵਿੱਚ ਕਈ ਪਰਿਵਾਰ ਦਹਾਕਿਆਂ ਤੋਂ ਲੀਕ ਹੋ ਰਹੀਆਂ ਛੱਤਾਂ ਦੀ ਮੁਰੰਮਤ ਨਾ ਹੋਣ ਕਾਰਨ ਦੁੱਖੀ ਹਨ ਉਹਨਾ ਨੂੰ ਇਹ ਯਕੀਨ ਦਿੱਤਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁਰੰਮਤ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਕਸਦ ਲਈ ਆਪਣੇ ਹਲਕੇ ਲਈ ਪੰਜ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ ਹੈ, ਜਿਸ ਨਾਲ ਸੈਂਕੜੇ ਪਰਿਵਾਰਾਂ ਨੂੰ ਆਪਣੇ ਘਰਾਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਮੌਸਮ ਦੀ ਖਰਾਬੀ ਅਤੇ ਬਰਸਾਤ ਦੌਰਾਨ ਛੱਤਾਂ ਲੀਕ ਹੋਣ ਤੋਂ ਰਾਹਤ ਮਿਲ ਰਹੀ ਹੈ।
ਇਸ ਮੌਕੇ ਉਹਨਾ ਨਾਲ ਵਿੱਕੀ ਡਾਵਰ, ਸ਼ਮਾ, ਮੁਕੇਸ਼, ਵਿਜੇ, ਵਿਪਨ ਅਰੋੜਾ ਬਲਾਕ ਪਰਦਾਨ, ਕੁਲਦੀਪ ਕੁੱਕੂ ਅਜਾਇਬ ਸਿੰਘ, ਰੌਣਕੀ ਰਾਮ, ਚੰਚਲ ਸਿੰਘ, ਹੈਪੀ, ਸਾਹਿਲ, ਕੌਂਸਲਰ ਨਵਨੀਤ ਘਾਇਲ, ਹਰਪਾਲ ਸਿੰਘ ਵਿਰਕ,ਹਰਜੀਤਸਿੰਘ,ਗੁਲਸ਼ਨ,ਨਾਗਮੰਤਰਵਨਿਰਮਪਾਲ,ਸਨੀਹਰਮਨਪਾਲਲਾਲ ਚੰਦ, ਪੱਪੂ, ਲਕਸ਼ਮੀ ਨਾਥ ਗੁਪਤਾ ਜੀ, ਸੁਖ ਦੇਵ ਗੁਪਤਾ, ਰਾਮ ਲਾਲ ਮੌਜੂਦ ਸਨ।