PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਲਾਮਿਸਾਲ ਹੁੰਗਾਰਾ, ਰੇਲਾਂ ਦੀ ਛੁੱਕ ਛੁੱਕ ਤੇ ਬੱਸਾਂ ਦੀ ਪੀਂ ਪੀਂ ਬੰਦ; ਬਜਾਰਾਂ ‘ਚ ਸੁੰਨ ਪਸਰੀ

Advertisement
Spread Information

 *ਭਾਰਤ ਬੰਦ ਦੇ ਸੱਦੇ ਨੂੰ ਲਾਮਿਸਾਲ ਹੁੰਗਾਰਾ; ਬੈਂਕਾਂ ਸਮੇਤ ਸਮੂਹ ਸਰਕਾਰੀ ਤੇ ਨਿੱਜੀ ਅਦਾਰੇ ਬੰਦ ਰਹੇ ।

* ਲੋਕਾਂ ਵਿੱਚ ਬੰਦ ਲਈ ਭਾਰੀ ਉਤਸ਼ਾਹ, ਧਰਨਿਆਂ ਵਾਲੀਆਂ ਥਾਵਾਂ ‘ਤੇ ਰਿਕਾਰਡ-ਤੋੜ ਇਕੱਠ

* ਸੋਮ ਪਾਲ ਹੀਰਾ ਦੇ ਨਾਟਕ ‘ਹਾਂ,ਮੈਂ ਅੰਦੋਲਨਜੀਵੀ ਹਾਂ’ ਨੇ ਦਰਸ਼ਕ ਕੀਲੇ; ਮਹਿਬੂਬ ਨਾਟਕਕਾਰ ‘ਤੇ ਨੋਟਾਂ ਦਾ ਮੀਂਹ ਵਰ੍ਹਾਇਆ।


ਪਰਦੀਪ ਕਸਬਾ,  ਬਰਨਾਲਾ : ਸਤੰਬਰ 27, 2021

    ਅੱਜ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਲਾਮਿਸਾਲ ਹੁੰਗਾਰਾ ਮਿਲਿਆ। ਕਿਸਾਨਾਂ, ਮਜਦੂਰਾਂ, ਔਰਤਾਂ ਸਮੇਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ, ਵਪਾਰਕ ਕਾਰੋਬਾਰੀਆਂ ਨੇ ਹਜ਼ਾਰਾਂ ਦੀ ਤਾਦਾਦ ‘ਚ ਰਿਕਾਰਡ- ਤੋੜ ਸ਼ਮੂਲੀਅਤ ਕੀਤੀ।
         ਬਰਨਾਲਾ ਸਟੇਸ਼ਨ ‘ ਤੇ ਛੇ ਵਜੇ ਪਹੁੰਚਣ ਵਾਲੀ ਟਰੇਨ ਨੂੰ ਰੋਕਣ ਲਈ ਸੈਂਕੜੇ ਕਿਸਾਨਾਂ ਦੇ ਕਾਫਲੇ ਰੇਲਵੇ ਲਾਈਨ  ‘ਤੇ ਤਿਆਰ-ਬਰ-ਤਿਆਰ ਹਾਜ਼ਰ ਸਨ। ਮੋਦੀ ਕਰੂਗਾ ਮੰਡੀ ਬੰਦ- ਕਿਸਾਨ ਕਰਨਗੇ ਭਾਰਤ ਬੰਦ ਦੇ ਆਕਾਸ਼ ਗੁੰਜਾਊ ਨਾਹਰੇ ਤਰਥੱਲੀ ਪਾ ਰਹੇ ਸਨ। ਜਿਲ੍ਹੇ ਵਿੱਚ ਬਾਰਾਂ ਤੋਂ ਵੀ ਵਧ ਥਾਵਾਂ,ਮਹਿਲ ਕਲਾਂ, ਸਹਿਜੜਾ, ਰਿਲਾਇੰਸ ਪੰਪ ਸੰਘੇੜਾ, ਧਨੌਲਾ, ਹੰਢਿਆਇਆ, ਰੂੜੇਕੇ, ਤਪਾ, ਭਦੌੜ, ਪੱਖੋ ਕੈਂਚੀਆਂ, ਅਸਪਾਲਾਂ ਆਦਿ ‘ਤੇ ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਸੜਕੀ ਆਵਾਜਾਈ ਜਾਮ ਕੀਤੀ ਗਈ। ਸਕੂਲ, ਕਾਲਜ, ਬੈਂਕ, ਸਰਕਾਰੀ, ਨੀਮ ਸਰਕਾਰੀ ਦਫਤਰ ਤੇ ਹੋਰ ਅਦਾਰੇ ਬੰਦ ਰਹੇ।
      ਅੱਜ ਦੇ ਬੰਦ ਦੀ ਖਾਸ ਗੱਲ ਇਹ ਸੀ ਕਿ ਲੋਕਾਂ ਦਾ ਬੰਦ ਲਈ ਸਹਿਯੋਗ ਆਪ-ਮੁਹਾਰਾ ਸੀ। ਦੁਕਾਨਦਾਰਾਂ,ਕਾਰੋਬਾਰੀਆਂ, ਰੇਹੜੀ-ਫੜੀ ਵਾਲਿਆਂ ਆਦਿ ਤੋਂ ਲੈ ਕੇ ਹਰ ਵਰਗ ਵਿਚ ਭਾਰੀ ਜੋਸ਼ ਤੇ ਉਤਸ਼ਾਹ ਸੀ ਅਤੇ ਸਭ ਨੇ ਬਗੈਰ ਕਿਸੇ ਦਬਾਅ ਦੇ ਆਪਣੇ ਕਾਰੋਬਾਰ ਬੰਦ ਰੱਖੇ।
     ਧਰਨੇ ਵਾਲੀਆਂ ਸਾਰੀਆਂ ਹੀ ਥਾਵਾਂ ‘ਤੇ ਲੋਕਾਂ ਦੇ ਰਿਕਾਰਡ-ਤੋੜ ਇਕੱਠ ਹੋਏ। ਬਰਨਾਲਾ ਰੇਲਵੇ ਸਟੇਸ਼ਨ ‘ਤੇ ਪ੍ਰਬੰਧਕਾਂ ਦੁਆਰਾ ਕੀਤੇ  ਸਾਰੇ ਇੰਤਜਾਮ ਨਾ-ਕਾਫੀ ਰਹੇ। ਸੋਮ ਪਾਲ ਹੀਰਾ ਨੇ ਆਪਣਾ ਨਾਟਕ  ‘ਹਾਂ, ਮੈਂ ਅੰਦੋਲਨਜੀਵੀ ਹਾਂ’  ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਨਾਟਕਕਾਰ ਨੇ ਅੰਦੋਲਨ ਦੇ ਉਤਰਾਵਾਂ-ਚੜ੍ਹਾਵਾਂ ਨੂੰ ਇੰਨੇ ਭਾਵ-ਪੂਰਤ ਢੰਗ ਨਾਲ ਪੇਸ਼ ਕੀਤਾ ਕਿ ਦਰਸ਼ਕ ਬਹੁਤ ਭਾਵੁਕ ਹੋ ਗਏ। ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ‘ਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ।
   ਬਰਨਾਲਾ ਰੇਲਵੇ ਲਾਈਨ ‘ਤੇ ਲੱਗੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਰੈਣ ਦੱਤ,ਗੁਰਦੇਵ ਸਿੰਘ ਮਾਂਗੇਵਾਲ, ਕਰਮਜੀਤ ਬੀਹਲਾ, ਡਾਕਟਰ ਰਾਜਿੰਦਰ ਪਾਲ, ਮਨਜੀਤ ਰਾਜ,ਸਰਪੰਚ ਗੁਰਚਰਨ ਸਿੰਘ, ਸ਼ਿੰਦਰ ਧੌਲਾ, ਸੁਖਵਿੰਦਰ ਠੀਕਰੀਵਾਲਾ, ਨੈਬ ਸਿੰਘ ਕਾਲਾ, ਹਰਪ੍ਰੀਤ ਸਿੰਘ, ਤਰਸੇਮ ਭੱਠਲ,ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ, ਗੁਰਜੰਟ ਸਿੰਘ ਹਮੀਦੀ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਜਸਪਾਲ ਕੌਰ, ਵਰਿੰਦਰ ਠੀਕਰੀਵਾਲਾ, ਪਰਮਜੀਤ ਕੌਰ ਹਮੀਦੀ,ਬਲਵੀਰ ਕੌਰ ਕਰਮਗੜ੍ਹ, ਹਰਚਰਨ ਚੰਨਾ, ਜਗਤਾਰ ਬੈਂਸ, ਸੁਖਜੰਟ ਸਿੰਘ, ਗੁਰਮੀਤ ਸੁਖਪੁਰਾ, ਹਰਨੇਕ ਸੰਘੇੜਾ, ਨੇ ਸੰਬੋਧਨ ਕੀਤਾ।
  ਅੱਜ ਦੇ ਬੰਦ ਨੂੰ ਵਪਾਰ ਮੰਡਲ,ਡੀਟੀਐਫ, ਏਐਫਡੀਆਰ,ਪਸਸਫ, ਪਾਵਰਕੌਮ ਯੂਨੀਅਨ, ਦੋਧੀ ਯੂਨੀਅਨ, ਆੜਤੀਆ ਐਸ਼ੋਸੀਏਸ਼ਨ, ਤਰਕਸ਼ੀਲ ਸੁਸਾਇਟੀ, ਪੈਨਸ਼ਨਰਸ਼ ਐਸ਼ੋਸੀਏਸ਼ਨ, ਮਜਦੂਰ ਮੁਕਤੀ ਮੋਰਚਾ ਆਦਿ ਸੈਂਕੜੇ ਜਥੇਬੰਦੀਆਂ ਨੇ ਭਰਪੂਰ ਸਮਰਥਨ ਦਿੱਤਾ।


Spread Information
Advertisement
Advertisement
error: Content is protected !!