ਆਰ.ਨਾਗਪਾਲ , ਪਟਿਆਲਾ 2 ਜੁਲਾਈ 2022 ਥਣਾ ਤ੍ਰਿਪੜੀ ਖੇਤਰ ਵਿੱਚ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ, ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀ ਖਿਲਾਫ ,ਪੁਲਿਸ ਨੇ ਇੱਕ ਨਹੀਂ, ਬਲਕਿ ਦੋ ਥਾਂ ਤੇ ਐਫ.ਆਈ.ਆਰ. ਦਰਜ਼ ਕੀਤੀਆਂ ਹਨ। ਥਾਣਾ ਤ੍ਰਿਪੜੀ ਵਿਖੇ ਦਰਜ਼ ਐਫ.ਆਈ.ਆਰ. ਵਿੱਚ ਪੀੜਤਾ ਨੇ ਦੋਸ਼ ਲਾਇਆ ਕਿ ਸਾਲ 2021 ‘ਚ ਉਸ ਦੀ ਦੋਸਤੀ ਕਮਲਪ੍ਰੀਤ ਮਲਹੋਤਰਾ ਵਾਸੀ ਗਰੀਨ ਪਾਰਕ ਤ੍ਰਿਪੜੀ ਨਾਲ ਹੋਈ ਸੀ। ਕਮਲਪ੍ਰੀਤ ਨੇ ਮੁਦੈਲਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ । ਕਮਲਪ੍ਰੀਤ ਮਲਹੋਤਰਾ ਨੇ 24/5/2022 ਨੂੰ ਮੁਦੈਲਾ ਨੂੰ ਆਪਣੇ ਘਰ ਬੁਲਾ ਕੇ ਫਿਰ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਵਿਆਹ ਕਰਾਉਣ ਤੋ ਕੋਰਾ ਇਨਕਾਰ ਕਰ ਦਿੱਤਾ ।
ਮੁਦੈਲਾ ਅਨੁਸਾਰ ਫਿਰ ਇੱਕ ਦਿਨ ਮੁਦੈਲਾ ਨੂੰ ਫੋਨ ਆਇਆ, ਜਿਸ ਨੇ ਦੱਸਿਆ ਕਿ ਉਹ ਕਮਲਪ੍ਰੀਤ ਮਲਹੋਤਰਾ ਦੀ ਪਤਨੀ ਬੋਲ ਰਹੀ ਹੈ। ਜਿਸ ਤੋਂ ਮੁਦੈਲਾ ਨੂੰ ਪਤਾ ਲੱਗਿਆ ਕਿ ਦੋਸ਼ੀ ਕਮਲਪ੍ਰੀਤ ਮਲਹੋਤਰਾ ਪਹਿਲਾ ਹੀ ਵਿਆਹਿਆ ਹੋਇਆ ਹੈ। ਇਸ ਦੀ ਸੂਚਨਾ ਮੁਦੈਲਾ ਨੇ ਥਾਣਾ ਵੂਮੈਨ ਜਿਲ੍ਹਾ ਯਮੁਨਾਨਗਰ (ਹਰਿਆਣਾ ) ਵਿਖੇ ਦਿੱਤੀ। ਜਿੰਨ੍ਹਾਂ ਦੋਸ਼ੀ ਖਿਲਾਫ 18/6/2022 ਨੂੰ ਜੀਰੋ ਨੰਬਰ ਐਫ.ਆਈ.ਆਰ ਦਰਜ਼ ਕਰਕੇ, ਵਕੂਆ ਵਾਰਦਾਤ ਦੀ ਪੁਲਿਸ ਨੂੰ ਭੇਜ ਦਿੱਤੀ। ਥਾਣਾ ਤ੍ਰਿਪੜੀ ਦੇ ਐਸ.ਐਚ.ਉ ਨੇ ਦੱਸਿਆ ਕਿ ਨਾਬਾਲਿਗ ਪੀੜਤਾ ਦੇ ਬਿਆਨ ਦੇ ਅਧਾਰ ਪਰ , ਯਮੁਨਾਨਗਰ ਪੁਲਿਸ ਵੱਲੋਂ ਦਰਜ਼ ਕਰਕੇ, ਭੇਜੀ ਐਫ.ਆਈ.ਆਰ ਨੂੰ ਥਾਣਾ ਤ੍ਰਿਪੜੀ ਵਿਖੇ ਐਫ.ਆਈ.ਆਰ ਨੰਬਰ 174 ਤਹਿਤ ਜੁਰਮ 376 (2) (n) ipc ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਸ਼ੀ ਕਮਲਪ੍ਰੀਤ ਮਲਹੋਤਰਾ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।