ਰਾਜਿੰਦਰਾ ਹਸਪਤਾਲ ਨੇ ਬੂਟੇ ਲਗਾ ਕੇ ਮਨਾਇਆ 68ਵਾਂ ਸਥਾਪਨਾ ਦਿਵਸ
ਰਾਜਿੰਦਰਾ ਹਸਪਤਾਲ ਨੇ ਬੂਟੇ ਲਗਾ ਕੇ ਮਨਾਇਆ 68ਵਾਂ ਸਥਾਪਨਾ ਦਿਵਸ
ਰਿਚਾ ਨਾਗਪਾਲ,ਪਟਿਆਲਾ, 12 ਫਰਵਰੀ 2022
ਉਤਰੀ ਭਾਰਤ ਦੇ ਪ੍ਰਸਿੱਧ ਅਤੇ ਵਿਰਾਸਤੀ ਸਰਕਾਰੀ ਰਾਜਿੰਦਰਾ ਹਸਪਤਾਲ ਨੇ ਆਪਣਾ 68ਵਾਂ ਸਥਾਪਨਾ ਦਿਵਸ ਅੱਜ ਇੱਥੇ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਸਮੇਤ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਸਮੇਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।
ਡਾ. ਰੇਖੀ ਨੇ ਦੱਸਿਆ ਕਿ ਸਮੁੱਚੇ ਹਸਪਤਾਲ ਵਿਖੇ ਵਾਤਾਵਰਣ ਦੀ ਸਵੱਛਤਾ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਬੂਟੇ ਲਗਾਕੇ ਹਸਪਤਾਲ ਦਾ ਆਲਾ ਦੁਆਲਾ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਰਾਮਿੰਦਰਪਾਲ ਸਿੰਘ ਸਿਬੀਆ, ਡਿਪਟੀ ਐਮ.ਐਸ. ਡਾ. ਵੀ.ਕੇ. ਡੰਗਵਾਲ, ਪੀ.ਐਸ.ਐਮ.ਡੀ.ਟੀ.ਏ. ਦੇ ਪ੍ਰਧਾਨ ਡਾ. ਡੀ.ਐਸ. ਭੁੱਲਰ ਤੋਂ ਇਲਾਵਾ ਸੰਸਥਾ ਦੀ ਲੈਂਡਸਕੇਪਿੰਗ ਕਮੇਟੀ ਦੇ ਨੋਡਲ ਅਫ਼ਸਰ ਡਾ. ਐਸ. ਗੁਪਤਾ, ਡਾ. ਸੁਦੇਸ਼ਪ੍ਰਤਾਪ ਸਿੰਘ, ਮਹੇਸ਼ ਸ਼ਰਮਾ ਤੇ ਸਤਵਿੰਦਰ ਸਿੰਘ ਵੀ ਮੌਜੂਦ ਸਨ।
ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਇਸ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਦੇ ਪ੍ਰਧਾਨ ਡਾ. ਬੀ.ਐਸ. ਸੋਹਲ, ਸਮਾਜ ਸੇਵੀ ਕਰਨਲ ਕਰਮਿੰਦਰ ਸਿੰਘ ਤੇ ਵਿਨੋਦ ਕੁਮਾਰ ਸ਼ਰਮਾ ਸਮੇਤ ਹਸਪਤਾਲ ਦੇ ਵਿਭਾਗਾਂ ਦੇ ਡਾ. ਪਰਨੀਤ ਕੌਰ, ਡਾ. ਪ੍ਰੀਤਕੰਵਲ ਸੰਧੂ ਸਿਬੀਆ, ਡਾ. ਵਿਸ਼ਾਲ ਚੋਪੜਾ, ਡਾ. ਡਿੰਪਲ ਚੋਪੜਾ, ਡਾ. ਦਰਸ਼ਨਜੀਤ ਸਿੰਘ ਵਾਲੀਆ ਅਤੇ ਐਮ.ਐਸ. ਦਫ਼ਤਰ ਦਾ ਅਮਲਾ ਵੀ ਮੌਜੂਦ ਸੀ।